ਕੌਂਸਲਰ ਖ਼ਿਲਾਫ਼ ਕੇਸ ਦਰਜ
ਪੁਲੀਸ ਨੇ ਵਿਕਾਸ ਨਗਰ ’ਚ ਪਾਣੀ ਦੀ ਕਿੱਲਤ ਖ਼ਿਲਾਫ਼ ਜ਼ੀਰਕਪੁਰ ਸ਼ਿਮਲਾ ਕੌਮੀ ਸ਼ਾਹਰਾਹ ਨੂੰ ਜਾਮ ਕਰਨ ਦੇ ਦੋਸ਼ ਹੇਠ ਵਾਰਡ ਨੰਬਰ 7 ਦੀ ਕੌਂਸਲਰ ਸ਼ਿਵਾਨੀ ਗੋਇਲ ਸਣੇ ਅਣਪਛਾਤੇ ਲੋਕਾਂ ’ਤੇ ਕੇਸ ਦਰਜ ਕੀਤਾ ਹੈ। ਪੁਲੀਸ ਨੇ ਇਹ ਕਾਰਵਾਈ ਵਿਕਰਮ ਧਮਨ...
Advertisement
ਪੁਲੀਸ ਨੇ ਵਿਕਾਸ ਨਗਰ ’ਚ ਪਾਣੀ ਦੀ ਕਿੱਲਤ ਖ਼ਿਲਾਫ਼ ਜ਼ੀਰਕਪੁਰ ਸ਼ਿਮਲਾ ਕੌਮੀ ਸ਼ਾਹਰਾਹ ਨੂੰ ਜਾਮ ਕਰਨ ਦੇ ਦੋਸ਼ ਹੇਠ ਵਾਰਡ ਨੰਬਰ 7 ਦੀ ਕੌਂਸਲਰ ਸ਼ਿਵਾਨੀ ਗੋਇਲ ਸਣੇ ਅਣਪਛਾਤੇ ਲੋਕਾਂ ’ਤੇ ਕੇਸ ਦਰਜ ਕੀਤਾ ਹੈ। ਪੁਲੀਸ ਨੇ ਇਹ ਕਾਰਵਾਈ ਵਿਕਰਮ ਧਮਨ ਵਾਸੀ ਬਲਟਾਣਾ ਦੀ ਸ਼ਿਕਾਇਤ ’ਤੇ ਕੀਤੀ। ਸ਼ਿਕਾਇਤ ਮੁਤਾਬਕ 9 ਦਸੰਬਰ ਦੀ ਰਾਤ ਕਰੀਬ 8.35 ਵਜੇ ਵਿਕਰਮ ਧੀਮਾਨ ਤਬੀਅਤ ਵਿਗੜਨ ਕਾਰਨ ਆਪਣੇ ਦੋਸਤ ਰਜਤ ਗੁਪਤਾ ਦੇ ਨਾਲ ਸਿਵਲ ਹਸਪਤਾਲ ਢਕੋਲੀ ਵੱਲ ਜਾ ਰਿਹਾ ਸੀ, ਤਾਂ ਸ਼ਿਮਲਾ-ਜ਼ੀਰਕਪੁਰ ਕੌਮੀ ਸ਼ਾਹਰਾਹ ’ਤੇ ਸਲਿਪ ਰੋਡ ਵਾਲੇ ਖੇਤਰ ਚ ਕੌਂਸਲਰ ਸ਼ਿਵਾਨੀ ਗੋਇਲ, ਕੁਝ ਔਰਤਾਂ ਤੇ ਵਿਅਕਤੀਆਂ ਨੇ ਧਰਨਾ ਲਾਇਆ ਸੀ, ਜਿਸ ਕਾਰਨ ਉਹ ਖੁਆਰ ਹੋਏ।
Advertisement
Advertisement
