ਬਾਲ ਵਿਆਹ ਦੇ ਮਾਮਲੇ ’ਚ ਕੇਸ
ਅੰਬਾਲਾ ਜ਼ਿਲ੍ਹੇ ’ਚ ਬਾਲ ਵਿਆਹ ਰੁਕ ਨਹੀਂ ਰਹੇ। ਤਾਜ਼ਾ ਮਾਮਲਾ 13 ਸਾਲ ਦੀ ਕੁੜੀ ਦਾ ਤਿੰਨ ਮਹੀਨੇ ਪਹਿਲਾਂ 15 ਸਾਲ ਦੇ ਲੜਕੇ ਨਾਲ ਵਿਆਹ ਹੋਣ ਨਾਲ ਸਬੰਧਤ ਹੈ। ਨਾਬਾਲਗ ਵਿਆਹੁਤਾ ਦੇ ਦਿਉਰ ਦੀ ਉਮਰ ਸਿਰਫ਼ ਤਿੰਨ ਸਾਲ ਹੈ ਜਦੋਂਕਿ ਸਹੁਰਾ...
Advertisement
ਅੰਬਾਲਾ ਜ਼ਿਲ੍ਹੇ ’ਚ ਬਾਲ ਵਿਆਹ ਰੁਕ ਨਹੀਂ ਰਹੇ। ਤਾਜ਼ਾ ਮਾਮਲਾ 13 ਸਾਲ ਦੀ ਕੁੜੀ ਦਾ ਤਿੰਨ ਮਹੀਨੇ ਪਹਿਲਾਂ 15 ਸਾਲ ਦੇ ਲੜਕੇ ਨਾਲ ਵਿਆਹ ਹੋਣ ਨਾਲ ਸਬੰਧਤ ਹੈ। ਨਾਬਾਲਗ ਵਿਆਹੁਤਾ ਦੇ ਦਿਉਰ ਦੀ ਉਮਰ ਸਿਰਫ਼ ਤਿੰਨ ਸਾਲ ਹੈ ਜਦੋਂਕਿ ਸਹੁਰਾ 35 ਸਾਲ ਦਾ ਅਤੇ ਸੱਸ 29 ਸਾਲ ਦੀ ਹੈ। ਨਰਾਇਣਗੜ੍ਹ ਮਹਿਲਾ ਪੁਲੀਸ ਨੇ 25 ਸਤੰਬਰ ਨੂੰ ਪੋਕਸੋ ਐਕਟ ਅਤੇ ਬਾਲ ਵਿਆਹ ਐਕਟ ਦੇ ਤਹਿਤ ਜ਼ੀਰੋ ਐੱਫ ਆਈ ਆਰ ਦਰਜ ਕਰ ਕੇ ਮੁੱਲਾਂਪੁਰ ਦਾਖਾ ਪੁਲੀਸ ਨੂੰ ਭੇਜ ਦਿੱਤੀ ਹੈ ਕਿਉਂਕਿ ਪਰਿਵਾਰ ਉੱਥੋਂ ਦਾ ਰਹਿਣ ਵਾਲਾ ਹੈ। ਲੜਕੀ ਸਿਹਤ ਜਾਂਚ ਲਈ ਨਾਰਾਇਣਗੜ੍ਹ ਸਿਵਲ ਹਸਪਤਾਲ ਪਹੁੰਚੀ ਤਾਂ ਡਾ. ਸ਼ਰੂਤੀ ਨੇ ਉਸ ਦੇ ਗਰਭਵਤੀ ਹੋਣ ਦੀ ਪੁਸ਼ਟੀ ਕੀਤੀ। ਡਾ. ਸ਼ਰੂਤੀ ਨੇ ਲੜਕੀ ਦੀ ਉਮਰ ਬਾਰੇ ਪਤਾ ਲੱਗਣ ’ਤੇ ਤੁਰੰਤ ਮਹਿਲਾ ਪੁਲੀਸ ਸਟੇਸ਼ਨ ਨੂੰ ਸੂਚਿਤ ਕੀਤਾ। ਦੋਵੇਂ ਪਰਿਵਾਰ ਮੂਲ ਰੂਪ ਵਿੱਚ ਬਿਹਾਰ ਦੇ ਰਹਿਣ ਵਾਲੇ ਹਨ ਤੇ ਮੁੱਲਾਂਪੁਰ ਦਾਖਾ (ਲੁਧਿਆਣਾ) ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ।
Advertisement
Advertisement