ਪਤੀ ਤੇ ਸੱਸ ਖ਼ਿਲਾਫ਼ ਕੇਸ
ਪੁਲੀਸ ਨੇ ਪਿੰਡ ਜਗਤਪੁਰ ਵਿੱਚ ਵਿਆਹੀ ਲੜਕੀ ਤੋਂ ਦਾਜ ਮੰਗਣ, ਉਸ ਦੀ ਕੁੱਟਮਾਰ ਕਰਨ ਅਤੇ ਘਰ ਤੋਂ ਕੱਢਣ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਨੂੰ ਦਿੱਤੀ ਸ਼ਿਕਾਇਤ ਦੀ ਪੜਤਾਲ ਮਗਰੋਂ ਲੜਕੀ ਦੀ ਸੱਸ ਅਤੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ...
Advertisement
ਪੁਲੀਸ ਨੇ ਪਿੰਡ ਜਗਤਪੁਰ ਵਿੱਚ ਵਿਆਹੀ ਲੜਕੀ ਤੋਂ ਦਾਜ ਮੰਗਣ, ਉਸ ਦੀ ਕੁੱਟਮਾਰ ਕਰਨ ਅਤੇ ਘਰ ਤੋਂ ਕੱਢਣ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਨੂੰ ਦਿੱਤੀ ਸ਼ਿਕਾਇਤ ਦੀ ਪੜਤਾਲ ਮਗਰੋਂ ਲੜਕੀ ਦੀ ਸੱਸ ਅਤੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਘੜੀਸਪੁਰਾ ਦੇ ਸੋਮਨਾਥ ਦੀ ਲੜਕੀ ਜਸਵੀਰ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਵਿਆਹ ਤੋਂ ਥੋੜ੍ਹਾ ਸਮਾਂ ਮਗਰੋਂ ਹੀ ਉਸ ਦਾ ਪਤੀ ਤੇ ਸੱਸ ਦਾਜ ਘੱਟ ਲਿਆਉਣ ਲਈ ਉਸ ਦੀ ਕੁੱਟਮਾਰ ਕਰਦੇ ਰਹਿੰਦੇ ਸਨ। ਉਹ ਪੰਜ-ਛੇ ਸਾਲਾਂ ਤੋਂ ਆਪਣੇ ਪੇਕੇ ਪਿੰਡ ਘੜੀਸਪੁਰ ਵਿੱਚ ਰਹਿ ਰਹੀ ਹੈ। ਪੁਲੀਸ ਨੇ ਜਸਵੀਰ ਕੌਰ ਦੀ ਸੱਸ ਸੋਮਾ ਦੇਵੀ ਅਤੇ ਪਤੀ ਰਾਕੇਸ਼ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement
