ਨਦੀ ਦੇ ਤੇਜ਼ ਵਹਾਅ ’ਚ ਰੁੜ੍ਹੀਆਂ ਗੱਡੀਆਂ
ਪਹਾੜੀ ਇਲਾਕਿਆਂ ’ਚ ਪਏ ਕਾਰਨ ਸਿਸਵਾਂ, ਜੈਂਤੀ ਮਾਜਰੀ, ਗੁੜਾ, ਕਸੌਲੀ, ਕਾਨੇ ਦਾ ਵਾੜਾ, ਪਟਿਆਲਾ ਦੀ ਰਾਉ ਆਦਿ ਨਦੀਆਂ ਵਿੱਚ ਪਾਣੀ ਦਾ ਵਹਾਅ ਤੇਜ਼ ਹੈ। ਨਦੀਆਂ ਵਿੱਚੋਂ ਲੋਕਾਂ ਨੂੰ ਲੰਘਣ ਵੇਲੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ...
Advertisement
ਪਹਾੜੀ ਇਲਾਕਿਆਂ ’ਚ ਪਏ ਕਾਰਨ ਸਿਸਵਾਂ, ਜੈਂਤੀ ਮਾਜਰੀ, ਗੁੜਾ, ਕਸੌਲੀ, ਕਾਨੇ ਦਾ ਵਾੜਾ, ਪਟਿਆਲਾ ਦੀ ਰਾਉ ਆਦਿ ਨਦੀਆਂ ਵਿੱਚ ਪਾਣੀ ਦਾ ਵਹਾਅ ਤੇਜ਼ ਹੈ। ਨਦੀਆਂ ਵਿੱਚੋਂ ਲੋਕਾਂ ਨੂੰ ਲੰਘਣ ਵੇਲੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਜੈਂਤੀ ਮਾਜਰੀ ਤੋਂ ਗੁੜਾ, ਕਸੌਲੀ, ਕਰੌਂਦੇਵਾਲਾ ਪਿੰਡਾਂ ਰਾਹੀਂ ਅੱਗੇ ਹਰਿਆਣਾ ਖੇਤਰ ਨੂੰ ਜਾਣ ਲਈ ਇੱਕਲੌਤਾ ਰਾਸਤਾ ਹੈ। ਸੋਮਾ, ਮਹਿੰਦਰ, ਕਾਲੂ, ਛਿੰਦਾ ਆਦਿ ਨੇ ਦੱਸਿਆ ਕਿ ਪਿੰਡਾਂ ਦੇ ਲੋਕ ਤਾਂ ਨਦੀ ਦੇ ਪਾਣੀ ਦੇ ਘਟਣ ਦਾ ਇੰਤਜ਼ਾਰ ਕਰ ਲੈਂਦੇ ਹਨ ਪਰ ਵੱਡੇ ਘਰਾਂ ਦੇ ਕਾਕਿਆਂ ਸਣੇ ਇਸ ਰਾਸਤੇ ਤੋਂ ਅਣਜਾਣ ਲੋਕ ਆਪਣੀਆਂ ਜੀਪਾਂ, ਕਾਰਾਂ ਆਦਿ ਨੂੰ ਨਦੀਆਂ ਵਿੱਚ ਵਾੜ ਲੈਂਦੇ ਹਨ ਅਤੇ ਤੇਜ਼ ਪਾਣੀ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨ ਇੱਕ ਜੀਪ ਪਾਣੀ ਵਿੱਚ ਹੜ੍ਹ ਗਈ ਸੀ ਪਰ ਬਾਹਰ ਕੱਢੀ ਲਈ ਗਈ ਸੀ ਅਤੇ ਅੱਜ ਇੱਕ ਕਾਰ ਵੀ ਹੜ੍ਹਨ ਲੱਗੀ ਸੀ ਜਿਸ ਨੂੰ ਜੇਸੀਬੀ ਮਸ਼ੀਨ ਨਾਲ ਬਾਹਰ ਕੱਢਿਆ ਗਿਆ। ਉਂਝ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਮਾਲੀ ਨੁਕਸਾਨ ਹੋਇਆ ਹੈ।
Advertisement
Advertisement