ਰੇਲਵੇ ਪੁਲ ਦੇ ਪਿੱਲਰ ’ਚ ਵੱਜੀ ਕਾਰ, ਚਾਲਕ ਹਲਾਕ
ਨੰਗਲ-ਸ੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਪਿੰਡ ਦੜੌਲੀ ਦੇ ਰੇਲਵੇ ਪੁਲ ਦੇ ਪਿੱਲਰਾਂ ਨਾਲ ਮਹਿੰਦਰ ਕਾਰ ਟਕਰਾਉਣ ਕਾਰਨ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਵੀ ਕੁਮਾਰ ਵਾਸੀ ਘਨੌਲੀ ਰੂਪਨਗਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ...
Advertisement
ਨੰਗਲ-ਸ੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਪਿੰਡ ਦੜੌਲੀ ਦੇ ਰੇਲਵੇ ਪੁਲ ਦੇ ਪਿੱਲਰਾਂ ਨਾਲ ਮਹਿੰਦਰ ਕਾਰ ਟਕਰਾਉਣ ਕਾਰਨ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਵੀ ਕੁਮਾਰ ਵਾਸੀ ਘਨੌਲੀ ਰੂਪਨਗਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਰਾਤ ਦੋ ਵਜੇ ਦੇ ਕਰੀਬ ਵਾਪਰਿਆ ਹੈ। ਇਸ ਦੌਰਾਨ ਚਾਲਕ ਨੂੰ ਨੀਂਦ ਆਉਣ ਕਾਰਨ ਕਾਰ ਪਿੱਲਰਾਂ ਨਾਲ ਵੱਜੀ। ਸਥਾਨਕ ਲੋਕਾਂ ਨੇ ਕਾਰ ਚਾਲਕ ਰਵੀ ਕੁਮਾਰ ਨੂੰ ਸਿਵਲ ਹਸਪਤਾਲ ਨੰਗਲ ਵਿੱਚ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨੰਗਲ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਰਗ ਦੇ ਆਵਾਜਾਈ ਵਧਣ ਕਾਰਨ ਨਿੱਤ ਸੜਕ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਇਸ ਮਾਰਗ ਨੂੰ ਚੌੜਾ ਕਰਨ ਦੀ ਮੰਗ ਕੀਤੀ ਹੈ।
Advertisement
Advertisement
