ਕਾਰ ਨੇ ਮੋਟਰਸਾਈਕਲ ਨੂੰ ਫੇਟ ਮਾਰੀ; ਨੌਜਵਾਨ ਦੀ ਮੌਤ
ਬੇਲਾ-ਬਹਿਰਾਮਪੁਰ ਬੇਟ ਸੜਕ ’ਤੇ ਕਾਰ ਵੱਲੋਂ ਫੇਟ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਪੁਲੀਸ ਚੌਕੀ ਬੇਲਾ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਆਕਾਸ਼ਦੀਪ ਸਿੰਘ ਪਿੰਡ ਮੱਕੋਵਾਲ ਕਲਾਂ ਨੇ ਪੁਲੀਸ ਕੋਲ ਬਿਆਨ ’ਚ ਦੱਸਿਆ ਕਿ ਉਹ...
Advertisement
ਬੇਲਾ-ਬਹਿਰਾਮਪੁਰ ਬੇਟ ਸੜਕ ’ਤੇ ਕਾਰ ਵੱਲੋਂ ਫੇਟ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਪੁਲੀਸ ਚੌਕੀ ਬੇਲਾ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਆਕਾਸ਼ਦੀਪ ਸਿੰਘ ਪਿੰਡ ਮੱਕੋਵਾਲ ਕਲਾਂ ਨੇ ਪੁਲੀਸ ਕੋਲ ਬਿਆਨ ’ਚ ਦੱਸਿਆ ਕਿ ਉਹ ਆਪਣੇ ਦੋਸਤ ਕਮਲਜੀਤ ਸਿੰਘ ਪਿੰਡ ਮੱਕੋਵਾਲ ਕਲਾਂ ਨਾਲ ਮੋਟਰਸਾਈਕਲ ’ਤੇ ਰੂਪਨਗਰ ਤੋਂ ਮੁੜ ਰਹੇ ਸੀ ਤਾਂ ਪਿੰਡ ਬਲਰਾਮਪੁਰ ਦੇ ਬੱਸ ਸਟੈਂਡ ਨੇੜੇ ਮਾਰੂਤੀ ਆਲਟੋ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਜ਼ਖਮੀ ਹੋਏ ਕਮਲਜੀਤ ਸਿੰਘ ਸਰਕਾਰੀ ਹਸਪਤਾਲ ਰੂਪਨਗਰ ’ਚ ਮੌਤ ਹੋ ਗਈ। ਪੁਲੀਸ ਨੇ ਉਕਤ ਕਾਰ ਨੰਬਰ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ।
Advertisement
Advertisement
