ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਰ ਦੀ ਕੈਂਟਰ ਨਾਲ ਟੱਕਰ; ਤਿੰਨ ਜ਼ਖ਼ਮੀ

ਬਨੂੜ-ਤੇਪਲਾ ਮਾਰਗ ’ਤੇ ਵਾਪਰਿਆ ਹਾਦਸਾ
ਹਾਦਸੇ ’ਚ ਨੁਕਸਾਨੇ ਹੋਏ ਵਾਹਨ। -ਫੋਟੋ: ਚਿੱਲਾ
Advertisement

ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਮਾਰਗ ’ਤੇ ਇੱਕ ਕਾਰ ਦੀ ਓਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਆ ਰਹੇ ਕੈਂਟਰ ਨਾਲ ਟੱਕਰ ਹੋ ਗਈ। ਹਾਦਸੇ ’ਚ ਕਾਰ ਚਕਨਾਚੂਰ ਹੋ ਗਈ ਤੇ ਇਸ ਵਿੱਚ ਸਵਾਰ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੜਕੇ 5.30 ਕੁ ਵਜੇ ਕਰੀਬ ਫਾਰਚੂਨਰ ਕਾਰ ਵਿੱਚ ਤਿੰਨ ਵਿਅਕਤੀ ਤੇਪਲਾ ਤੋਂ ਬਨੂੜ ਵਾਲੇ ਨੂੰ ਆ ਰਹੇ ਸਨ। ਕਾਰ ਸਵਾਰ ਦਿੱਲੀ ਦੇ ਵਸਨੀਕ ਸਨ। ਕਾਰ ਜਦੋਂ ਕੌਮੀ ਮਾਰਗ ’ਤੇ ਸਥਿਤ ਧਰਮਗੜ੍ਹ ਟੀ-ਪੁਆਇੰਟ ਦੇ ਨਜ਼ਦੀਕ ਪਹੁੰਚੀ ਤਾਂ ਕਾਰ ਚਾਲਕ ਦੂਜੇ ਵਾਹਨ ਨੂੰ ਓਵਰਟੇਕ ਕਰਨ ਲੱਗਾ,ਜਿਸ ਦੌਰਾਨ ਤਵਾਜ਼ਨ ਵਿਗੜਨ ਕਾਰਨ ਕਾਰ ਸਾਹਮਣੇ ਤੋਂ ਆ ਰਹੇ ਕੈਂਟਰ ਨਾਲ ਟਕਰਾ ਗਈ।  ਹਾਦਸੇ ਵਿੱਚ ਕਾਰ ਸਵਾਰ ਤਿੰਨੇ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ  ਕਰਵਾਇਆ ਗਿਆ।

Advertisement

Advertisement
Show comments