ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਨੇਡਾ ਦਾ ਪੱਤਰਕਾਰ ਗੁਰਪਿਆਰ ਸਿੰਘ ਮੁਹਾਲੀ ’ਚੋਂ ਅਗਵਾ; ਪੁਲੀਸ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ !

ਪੰਜਾਬ ਪੁਲੀਸ ਨੇ ਗੁਰਪਿਆਰ ਸਿੰਘ ਨਾਮ ਦੇ ਇੱਕ ਕੈਨੇਡਾ-ਅਧਾਰਤ ਪੱਤਰਕਾਰ ਅਤੇ ਹਮਦਰਦ ਟੀਵੀ ਦੇ ਐਂਕਰ ਨੂੰ ਅਗਵਾ ਕਰਨ ਵਾਲੇ ਦੋਸ਼ੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। DGP ਗੌਰਵ ਯਾਦਵ ਅਤੇ SSP ਮੁਹਾਲੀ ਦੇ ਹੁਕਮਾਂ ’ਤੇ, ਇਸ ਕੇਸ...
ਹਮਦਰਦ ਟੀਵੀ ਐਂਕਰ ਗੁਰਪਿਆਰ ਸਿੰਘ।
Advertisement

ਪੰਜਾਬ ਪੁਲੀਸ ਨੇ ਗੁਰਪਿਆਰ ਸਿੰਘ ਨਾਮ ਦੇ ਇੱਕ ਕੈਨੇਡਾ-ਅਧਾਰਤ ਪੱਤਰਕਾਰ ਅਤੇ ਹਮਦਰਦ ਟੀਵੀ ਦੇ ਐਂਕਰ ਨੂੰ ਅਗਵਾ ਕਰਨ ਵਾਲੇ ਦੋਸ਼ੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

DGP ਗੌਰਵ ਯਾਦਵ ਅਤੇ SSP ਮੁਹਾਲੀ ਦੇ ਹੁਕਮਾਂ ’ਤੇ, ਇਸ ਕੇਸ ਦੀ ਜਾਂਚ ਲਈ ਪੁਲੀਸ ਦੀਆਂ ਕਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

Advertisement

ਪੁਲੀਸ ਪੂਰੀ ਘਟਨਾ ਸਮਝਣ ਲਈ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਇਹ ਘਟਨਾ ਮੰਗਲਵਾਰ ਸ਼ਾਮ ਕਰੀਬ 5:15 ਵਜੇ  ਮੁਹਾਲੀ ਦੇ ਨਵਾਂ ਗਾਓਂ  ਸਥਿਤ ‘ਹਮਦਰਦ ਟੀਵੀ’ ਦੇ ਦਫ਼ਤਰ ਵਿੱਚ ਵਾਪਰੀ, ਜਿੱਥੇ ਦੋ ਨਿਹੰਗ ਸਿੰਘਾਂ ਨੇ ਕਥਿਤ ਤੌਰ ’ਤੇ ਗੁਰਪਿਆਰ ਸਿੰਘ ਨੂੰ ਅਗਵਾ ਕਰ ਲਿਆ।

ਸ਼ੱਕੀ ਨਿਹੰਗਾਂ ਵਿੱਚੋਂ ਇੱਕ ਦੀ ਪਛਾਣ ਗੁਰਦੀਪ ਸਿੰਘ ਵਜੋਂ ਹੋਈ ਹੈ, ਜਿਸ ਦਾ ਸਬੰਧ ਕਥਿਤ ਤੌਰ ’ਤੇ ਸਿੱਖ ਬੰਦੀ ਛੁਡਾਓ ਮੋਰਚਾ ਨਾਲ ਦੱਸਿਆ ਜਾ ਰਿਹਾ ਹੈ।

ਪੁਲੀਸ ਨੇ ਹਮਦਰਦ ਟੀਵੀ ਦੇ ਕੈਨੇਡਾ-ਅਧਾਰਤ ਮਾਲਕ ਅਤੇ ਮੁੱਖ ਸੰਪਾਦਕ ਅਮਰ ਸਿੰਘ ਭੁੱਲਰ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਸੀਸੀਟੀਵੀ ਫੁਟੇਜ ਅਤੇ ਮੌਕੇ ’ਤੇ ਮੌਜੂਦ ਲੋਕਾਂ ਦੇ ਬਿਆਨਾਂ ਰਾਹੀਂ ਸੁਰਾਗ ਲੱਭ ਰਹੀ ਹੈ।

Advertisement
Tags :
CanadianJournalistCrimeNewsGurpyarSinghIndiaNewsInvestigationUpdateKidnappingCaseLawAndOrderMohaliNewsPunjabBreakingNewsPunjabPolice
Show comments