ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੈਬਨਿਟ ਮੰਤਰੀ ਨੇ ਸਵਾਂ ਨਦੀ ਦੇ ਪੁਲ ਦਾ ਕੰਮ ਸ਼ੁਰੂ ਕਰਵਾਇਆ

ਤਿੰਨ ਪੁਲਾਂ ਦੇ ਬਣਨ ਨਾਲ ਇਲਾਕਾਵਾਸੀਅਾਂ ਨੂੰ ਮਿਲੇਗੀ ਸਹੂਲਤ: ਬੈਂਸ
ਪੁਲ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਹੋਰ। 
Advertisement

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਵਾਂ ਨਦੀ ਪਿੰਡ ਭੱਲੜੀ ਤੋਂ ਮਹਿੰਦਪੁਰ ਦਾ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਨਵੇਂ ਪੁਲ ਭੱਲੜੀ ਤੋਂ ਮਹਿੰਦਪੁਰ-ਖੇੜਾ ਕਲਮੋਟ ਤੱਕ ਕੰਮ ਸ਼ੁਰੂ ਕਰਵਾਇਆ। ਬੈਂਸ ਨੇ ਕਿਹਾ ਕਿ ਖੇੜਾ ਕਲਮੋਟ, ਭੰਗਲਾ, ਮਜਾਰੀ ਸਮੇਤ ਸਰਹੱਦੀ ਇਲਾਕਿਆਂ ਨੂੰ ਜੋੜਨ ਲਈ 511 ਮੀਟਰ ਲੰਬਾ ਪੁਲ 35.48 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਕਲਿੱਤਰਾਂ ਤੋਂ ਪਲਾਸੀ ਤੱਕ 333 ਮੀਟਰ ਲੰਬੇ ਪੁਲ ’ਤੇ 20 ਕਰੋੜ ਰੁਪਏ ਖਰਚੇ ਜਾਣਗੇ, ਜਿਸ ਦੇ ਕੰਮ ਦੀ ਸ਼ੁਰੂਆਤ 4 ਅਕਤੂਬਰ ਨੂੰ ਹੋਵੇਗੀ। ਬੇਲਾਧਿਆਨੀ ਤੋਂ ਪਲਾਸੀ ਤੱਕ 180 ਮੀਟਰ ਪੁਲ ’ਤੇ 12 ਕਰੋੜ ਰੁਪਏ ਨਾਲ ਪੁਲ ਬਣਾਇਆ ਜਾਵੇਗਾ, ਜਿਸ ਦੀ ਸ਼ੁਰੂਆਤ ਮਹਾਰਿਸ਼ੀ ਵਾਲਮੀਕਿ ਜੈਅੰਤੀ ਮੌਕੇ 7 ਅਕਤੂਬਰ ਨੂੰ ਹੋਵੇਗੀ। ਇਨ੍ਹਾਂ ਤਿੰਨ ਪੁਲਾਂ ਦੇ ਬਣਨ ਨਾਲ ਲੋਕਾਂ ਨੂੰ ਇਨ੍ਹਾਂ ਇਲਾਕਿਆ ਵਿੱਚ ਮੁੱਖ ਮਾਰਗ ਤੋਂ 15 ਮਿੰਟ ਵਿੱਚ ਪਹੁੰਚਣ ਦੀ ਸਹੂਲਤ ਮਿਲੇਗੀ। ਕੈਬਨਿਟ ਮੰਤਰੀ ਬੈਂਸ ਨੇ ਦੱਸਿਆ ਕਿ ਇਨ੍ਹਾਂ ਪੁਲਾਂ ਦੇ ਆਲੇ ਦੁਆਲੇ 11 ਕਿਲੋਮੀਟਰ ਤੱਕ ਦੀਆਂ ਸੜਕਾਂ ਨੂੰ ਕਰੋੜਾਂ ਰੁਪਏ ਦੀ ਲਾਗਤ ਨਾਲ 18 ਫੁੱਟ ਚੌੜਾ ਕਰਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਸਿੱਖਿਆ ਮੰਤਰੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਟ੍ਰਾਂਸਪੋਰਟ, ਸੁਰੱਖਿਆ ਗਾਰਡ ਅਤੇ ਕੈਂਪਸ ਮੈਨੇਜਰ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਚੰਗਰ ਖੇਤਰ ਵਿੱਚ 80 ਕਰੋੜ ਦੀ ਲਾਗਤ ਨਾਲ ਲਿਫਟ ਇਰੀਗੇਸ਼ਨ ਸਕੀਮ ਰਾਹੀਂ ਪਾਣੀ ਪਹੁੰਚਾਉਣ ਦਾ ਕੰਮ ਤੇਜੀ ਨਾਲ ਪ੍ਰਗਤੀ ਅਧੀਨ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਸੰਜੀਵ ਗੋਤਮ, ਚੇਅਰਮੈਨ ਰਾਕੇਸ਼ ਮਹਿਲਵਾਂ, ਮੀਡੀਆ ਸਲਾਹਕਾਰ ਦੀਪਕ ਸੋਨੀ, ਸ਼ਿਵ ਕੁਮਾਰ ਮਜ਼ਾਰੀ, ਟਰੱਕ ਯੂਨੀਅਨ ਨੰਗਲ ਦੇ ਪ੍ਰਧਾਨ ਰੋਹਿਤ ਕਾਲੀਆ, ਬਚਿੱਤਰ ਸਿੰਘ ਬੈਂਸ, ਗੁਰਜਿੰਦਰਸਿੰਘ ਛੋਕਰ, ਅਸ਼ਵਨੀ ਸ਼ਰਮਾਂ, ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ, ਮੁਖਤਿਆਰ ਸਿੰਘ ਖੇੜਾ, ਦਲਜੀਤ ਸਿੰਘ ਕਾਕਾ ਨਾਨਗਰਾਂ, ਯੂਥ ਆਗੂ ਗੁਰਨਾਮ ਸਿੰਘ, ਨਿਤਿਨ ਭਲਾਣ, ਵਿੱਕੀ ਸਰਪੰਚ ਲੋਅਰ ਮਜ਼ਾਰੀ, ਬਿਆਸ ਦੇਵ ਸਰਪੰਚ ਮਹਿੰਦਪੁਰ ਤੇ ਪਿੰਡਾਂ ਦੇ ਪੰਚ ਸਰਪੰਚ ਤੇ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।

Advertisement
Advertisement
Show comments