By-poll Results: 'ਆਪ' ਭਲਕੇ ਦਿੱਲੀ ’ਚ ਮਨਾਵੇਗੀ ਜ਼ਿਮਨੀ ਚੋਣਾਂ ’ਚ ਜਿੱਤ ਦਾ ਜਸ਼ਨ
By-poll Results:
Advertisement
ਅਰਵਿੰਦ ਕੇਜਰੀਵਾਲ ਸਣੇ ਪੰਜਾਬ ਤੇ ਗੁਜਰਾਤ ਦੇ ਸੀਨੀਅਰ ਆਗੂ ਹੋਣਗੇ ਸ਼ਾਮਲ
ਆਤਿਸ਼ ਗੁਪਤਾ
Advertisement
ਚੰਡੀਗੜ੍ਹ, 24 ਜੂਨ
ਆਮ ਆਦਮੀ ਪਾਰਟੀ (ਆਪ) ਵੱਲੋਂ ਭਲਕੇ 25 ਜੂਨ ਨੂੰ ਦਿੱਲੀ ਵਿਖੇ ਕਪੂਰਥਲਾ ਹਾਊਸ ਵਿੱਚ ਪੰਜਾਬ ਤੇ ਗੁਜਰਾਤ ’ਚ ਵਿਧਾਨ ਸਭਾ ਜ਼ਿਮਨੀ ਚੋਣਾਂ ਦੌਰਾਨ ਹੋਈ ਪਾਰਟੀ ਦੀ ਜਿੱਤ ਦਾ ਜਸ਼ਨ ਮਨਾਇਆ ਜਾਵੇਗਾ। ਇਹ ਜਸ਼ਨ 25 ਜੂਨ ਦਿਨ ਬੁੱਧਵਾਰ ਨੂੰ ਦੁਪਹਿਰ 12 ਵਜੇ ਮਨਾਇਆ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਤੇ ਹਰਿਆਣਾ ਦੇ ਸੀਨੀਅਰ ਆਗੂ ਸ਼ਾਮਿਲ ਹੋਣਗੇ।
ਗ਼ੌਰਤਲਬ ਹੈ ਕਿ ਲੰਘੇ ਦਿਨ ਆਏ ਜ਼ਿਮਨੀ ਚੋਣਾਂ ਦੇ ਨਤੀਜਿਆਂ ਦੌਰਾਨ ਪੰਜਾਬ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਨਾਲ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਗੁਜਰਾਤ ਵਿੱਚ ਦੋ ਵਿਧਾਨ ਸਭਾ ਸੀਟਾਂ ’ਤੇ ਹੋਈ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਨੇ ਇੱਕ ਸੀਟ ’ਤੇ ਵੱਡੇ ਫਰਕ ਨਾਲ ਜਿੱਤ ਦਰਜ ਕਰਵਾਈ ਹੈ।
Advertisement