ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡਿਵਾਈਡਰ ਨਾਲ ਟਕਰਾਅ ਕੇ ਬੱਸ ਪਲਟੀ

20 ਮਹਿਲਾਵਾਂ ਅਤੇ ਬੱਚੇ ਜ਼ਖ਼ਮੀ
Advertisement
ਸਥਾਨਕ ਬੱਸ ਅੱਡੇ ਨੇੜੇ ਬਣੇ ਡਿਵਾਈਡਰ ਨਾਲ ਟਕਰਾ ਕੇ ਕਰੀਬ 8 ਵਜੇ ਬਰਾਤ ਵਾਲੀ ਬੱਸ ਪਲਟ ਗਈ, ਜਿਸ ਕਾਰਨ 20 ਦੇ ਕਰੀਬ ਮਹਿਲਾਵਾਂ ਤੇ ਬੱਚੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸਿੰਘਪੁਰ ਦਾਖ਼ਲ ਕਰਵਾਇਆ ਗਿਆ। ਕਈ ਜ਼ਖ਼ਮੀ ਇੱਥੋਂ ਦੇ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾ ਦਿੱਤੇ ਗਏ। ਣਕਾਰੀ ਮੁਤਾਬਕ ਵਿਆਹ ਵਾਲੀ ਬੱਸ ਹਿਮਾਚਲ ਪ੍ਰਦੇਸ਼ ਵਿੱਚ ਪੈਂਦੇ ਪਿੰਡ ਬਹਿਲ ਤੋਂ ਪਿੰਡ ਕਰਤਾਰਪੁਰ ਆਈ ਹੋਈ ਸੀ ਅਤੇ ਵਾਪਸੀ ’ਤੇ ਇਹ ਹਾਦਸਾ ਵਾਪਰਿਆ।

ਸਥਾਨਕ ਪੁਲੀਸ ਥਾਣੇ ਦੇ ਐੱਸ ਐੱਚ ਓ ਰੋਹਿਤ ਸ਼ਰਮਾ ਨੇ ਮੌਕੇ ’ਤੇ ਪਹੁੰਚੇ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਤੇ ਜ਼ਖ਼ਮੀਆਂ ਨੂੰ ਤੁਰੰਤ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ। ਉਨ੍ਹਾਂ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਹਾਦਸੇ ਵਿੱਚ ਬੱਸ ਦਾ ਡਰਾਈਵਰ ਵੀ ਜ਼ਖ਼ਮੀ ਹੋਇਆ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਵਿੱਚ ਮਹਿਲਾਵਾਂ ਬੱਚੇ ਸ਼ਾਮਲ ਹਨ ਜਿਨ੍ਹਾਂ ਦੇ ਗੁੱਝੀਆਂ ਸੱਟਾਂ ਵੱਜੀਆਂ ਹਨ। ਉਨ੍ਹਾਂ ਬੱਸ ਡਿਵਾਈਡਰ ਵਿੱਚ ਵੱਜ ਕੇ ਪਲਟਣ ਦੀ ਪੁਸ਼ਟੀ ਕੀਤੀ ਹੈ। ਦੂਜੇ ਪਾਸੇ ਸਮਾਜ ਸੇਵੀ ਗੌਰਵ ਰਾਣਾ ਨੇ ਕਿਹਾ ਕਿ ਡਿਵਾਈਡਰਾਂ ’ਤੇ ਕੋਈ ਲਾਈਟਾਂ ਵਗੈਰਾ ਨਹੀਂ ਹਨ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਵਿਆਹ ਵਿੱਚ ਸ਼ਾਮਲ ਇੱਕ ਵਿਅਕਤੀ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਕੋਈ ਵੀ ਪ੍ਰਸ਼ਾਸਨ ਅਧਿਕਾਰੀਆਂ ਮੌਕੇ ’ਤੇ ਨਹੀਂ ਪਹੁੰਚਿਆ, ਜਦਕਿ ਪੁਲੀਸ ਅਧਿਕਾਰੀ ਨੇ ਆ ਕੇ ਬੱਸ ਵਿੱਚੋਂ ਜ਼ਖ਼ਮੀਆਂ ਨੂੰ ਕੱਢ ਕੇ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ। ਉਨ੍ਹਾਂ ਕਿਹਾ ਕਿ ਬੱਸ ਨੂੰ ਹਾਦਸੇ ਵਿੱਚ ਥਾਂ ’ਤੇ ਕਾਫੀ ਦੇਰ ਬਾਅਦ ਹਲਡਰਾਂ ਮੰਗਵਾ ਕੇ ਸਿੱਧਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਹਿਲਾਵਾਂ ਤੇ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

Advertisement

Advertisement
Show comments