ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁਸਤਕ ‘ਜਬ ਜਾਗੋ ਤਭੀ ਸਵੇਰਾ’ ਲੋਕ ਅਰਪਣ

ਮੁਹਾਲੀ ਦੇ ਜ਼ਿਲ੍ਹਾ ਭਾਸ਼ਾ ਦਫ਼ਤਰ ਵਿੱਚ ਅੱਜ ਐੱਸਕੇ ਅਗਰਵਾਲ ਦੇ ਲੇਖ ਸੰਗ੍ਰਹਿ ‘ਜਦੋਂ ਜਾਗੋ ਉਦੋਂ ਸਵੇਰਾ’ ਦੇ ਹਿੰਦੀ ਅਨੁਵਾਦ ‘ਜਬ ਜਾਗੋ ਤਭੀ ਸਵੇਰਾ’ ਦਾ ਲੋਕ ਅਰਪਣ ਕੀਤਾ ਗਿਆ। ਖੋਜ ਅਫ਼ਸਰ ਡਾ. ਦਰਸ਼ਨ ਕੌਰ ਨੇ ਸਾਰਿਆਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ...
Advertisement

ਮੁਹਾਲੀ ਦੇ ਜ਼ਿਲ੍ਹਾ ਭਾਸ਼ਾ ਦਫ਼ਤਰ ਵਿੱਚ ਅੱਜ ਐੱਸਕੇ ਅਗਰਵਾਲ ਦੇ ਲੇਖ ਸੰਗ੍ਰਹਿ ‘ਜਦੋਂ ਜਾਗੋ ਉਦੋਂ ਸਵੇਰਾ’ ਦੇ ਹਿੰਦੀ ਅਨੁਵਾਦ ‘ਜਬ ਜਾਗੋ ਤਭੀ ਸਵੇਰਾ’ ਦਾ ਲੋਕ ਅਰਪਣ ਕੀਤਾ ਗਿਆ। ਖੋਜ ਅਫ਼ਸਰ ਡਾ. ਦਰਸ਼ਨ ਕੌਰ ਨੇ ਸਾਰਿਆਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਉਪ ਕੁਲਪਤੀ ਡਾ. ਪਰਮਜੀਤ ਸਿੰਘ ਜਸਵਾਲ ਨੇ ਕਿਹਾ ਕਿ ਇਹ ਪੁਸਤਕ ਭਖਦੇ ਮਸਲਿਆਂ ਦੀ ਦਾਸਤਾਨ ਹੈ। ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਪੁਸਤਕ ਲੇਖਕ ਦੀ ਸ਼ਖ਼ਸੀਅਤ ਵਾਂਗ ਹੀ ਸਰਲ ਤੇ ਖ਼ੂਬਸੂਰਤ ਹੈ। ਸ਼ੈਲੇਸ਼ ਕੁਮਾਰ ਨੇ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਭੁਪਿੰਦਰ ਮਲਿਕ ਵੱਲੋਂ ਕੀਤਾ ਗਿਆ।

Advertisement
Advertisement