ਪੀਐੱਸਯੂ ਲਲਕਾਰ ਵੱਲੋਂ ਪੁਸਤਕ ਪ੍ਰਦਰਸ਼ਨੀ
ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਅਦਾਰਾ ਜਨਚੇਤਨਾ ਦੇ ਸਹਿਯੋਗ ਨਾਲ਼ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟ ਸੈਂਟਰ ਵਿੱਚ ਪੋਸਟਰ ਅਤੇ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨ ਵਿੱਚ ਸੰਨ-1947 ਦੀ ਵੰਡ ਨੂੰ ਸਮਰਪਿਤ ਪੋਸਟਰ ਅਤੇ ਕਿਤਾਬਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਜਥੇਬੰਦੀ ਦੇ ਆਗੂਆਂ ਵਿੱਚ ਜੋਬਨ, ਮਨਿਕਾ, ਨਵਜੋਤ ਕੌਰ ਸਰਾਂ ਅਤੇ ਸਾਰਾਹ ਆਦਿ ਨੇ ਦੱਸਿਆ ਕਿ ਪ੍ਰਦਰਸ਼ਨੀ ਵਿੱਚ ਫੈਜ਼ ਅਹਿਮਦ ਫੈਜ਼ ਅਤੇ ਹੋਰ ਸਾਹਿਤਕਾਰਾਂ ਦੀਆਂ ਸਤਰਾਂ ਤੇ ਸੰਤਾਪ ਦੇ ਵੇਰਵੇ ਸਾਂਝੇ ਕੀਤੇ ਗਏ। ਕਿਤਾਬਾਂ ਵਿੱਚ ਇਸ਼ਤਿਆਕ ਅਹਿਮਦ ਤੇ ਰਾਜਮੋਹਨ ਗਾਂਧੀ ਦਾ ਪੰਜਾਬ ਦੀ ਵੰਡ ਦੇ ਇਤਿਹਾਸ, ਫਰਜ਼ੰਦ ਅਲੀ ਦਾ ਭੁੱਬਲ ਨਾਵਲ ਅਤੇ ਬਲਰਾਜ ਸਾਹਨੀ ਦਾ ਸਫ਼ਰਨਾਮਾ; ਵੰਡ ਅਤੇ ਦੋਵੇਂ ਪੰਜਾਬਾਂ ਦੀ ਸਾਂਝੀਵਾਲਤਾ ਨੂੰ ਉਭਾਰਨ ਦੇ ਸੰਦਰਭ ਵਿੱਚ ਕਾਫ਼ੀ ਪਸੰਦ ਕੀਤੀਆਂ ਗਈਆਂ। ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਖੂਬ ਖ਼ਰੀਦੀਆਂ ਗਈਆਂ। ਇਨਕਲਾਬੀ ਅਖ਼ਬਾਰ ਲਲਕਾਰ ਦੀਆਂ ਵੀ ਮੈਂਬਰਸ਼ਿਪ ਕੀਤੀਆਂ ਗਈਆਂ।
ਵੰਡ ਦੇ ਇਤਿਹਾਸ ਉੱਤੇ ਸਟਾਲ ’ਤੇ ਆਉਣ ਵਾਲਿਆਂ ਨਾਲ਼ ਕਾਫੀ ਵਿਸਥਾਰ ਵਿੱਚ ਗੱਲਬਾਤ ਹੋਈ।