ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਬੰਬ ਦੀ ਧਮਕੀ

ਬਾਰ ਐਸੋਸੀਏਸ਼ਨ ਨੇ ਇਹਤਿਆਤ ਵਜੋਂ ਕੋਰਟ ਰੂਮ ਖਾਲੀ ਕਰਵਾਏ, ਬਾਅਦ ਦੁਪਹਿਰ 2 ਵਜੇ ਮੁੜ ਸ਼ੁਰੂ ਹੋਵੇਗੀ ਕੋਰਟ ਦੀ ਕਾਰਵਾਈ
ਬੰਬ ਦੀ ਧਮਕੀ ਮਗਰੋਂ ਹਾਈ ਕੋਰਟ ’ਚੋਂ ਬਾਹਰ ਆਏ ਵਕੀਲ ਤੇ ਹੋਰ ਅਮਲਾ। ਫੋਟੋ: ਪ੍ਰਦੀਪ ਤਿਵਾੜੀ
Advertisement

ਸੌਰਭ ਮਲਿਕ

ਚੰਡੀਗੜ੍ਹ, 22 ਮਈ

Advertisement

ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਅੱਜ ਸਵੇਰੇ ਬੰਬ ਦੀ ਧਮਕੀ ਮਗਰੋਂ ਅਫ਼ਰਾ ਤਫ਼ਰੀ ਵਾਲਾ ਮਾਹੌਲ ਬਣ ਗਿਆ। ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਫੌਰੀ ਐਡਵਾਈਜ਼ਰੀ ਜਾਰੀ ਕਰਦਿਆਂ ਬਾਰ ਮੈਂਬਰਾਂ ਨੂੰ ਕੋਰਟ ਰੂਮ ਖਾਲੀ ਕਰਨ ਲਈ ਆਖਿਆ ਹੈ।

ਬਾਰ ਐਸੋਸੀਏਸ਼ਨ ਨੇ ਨੋਟਿਸ ਵਿਚ ਸਾਰੇ ਮੈਂਬਰਾਂ ਨੂੰ ਚੌਕਸੀ ਵਰਤਣ ਦੀ ਅਪੀਲ ਕਰਦਿਆਂ ਇਹਤਿਆਤੀ ਉਪਰਾਲੇ ਵਜੋਂ ਅਦਾਲਤਾਂ ਨੂੰ ਫੌਰੀ ਖਾਲੀ ਕਰਨ ਦੀ ਬੇਨਤੀ ਕੀਤੀ ਹੈ। ਨੋਟਿਸ ਵਿੱਚ ਲਿਖਿਆ ਹੈ, ‘‘ਜੇ ਕੋਈ ਸ਼ੱਕੀ ਜਾਂ ਲਾਵਾਰਸ ਚੀਜ਼ ਅਹਾਤੇ ਦੇ ਅੰਦਰ ਮਿਲਦੀ ਹੈ ਤਾਂ ਕ੍ਰਿਪਾ ਕਰਕੇ ਫੌਰੀ ਹਾਈ ਕੋਰਟ ਬਾਰ ਐਸੋਸੀਏਸ਼ਨ, ਚੰਡੀਗੜ੍ਹ ਦੇ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ।’’

ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਗਗਨਦੀਪ ਜੰਮੂ ਨੇ ਇਕ ਸੁਨੇਹੇ ਵਿਚ ਕਿਹਾ ਕਿ ਅਦਾਲਤੀ ਕਾਰਵਾਈ ਬਾਅਦ ਦੁਪਹਿਰ 2:00 ਵਜੇ ਮੁੜ ਸ਼ੁਰੂ ਹੋਵੇਗੀ। ਸੁਰੱਖਿਆ ਕਰਮਚਾਰੀਆਂ ਨੂੰ ਚੌਕਸ ਰਹਿਣ ਦੀ ਹਦਾਇਤ ਕੀਤੀ ਗਈ ਹੈ ਅਤੇ ਇਮਾਰਤ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਬੰਬ ਦੀ ਧਮਕੀ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪ੍ਰਸ਼ਾਸਨ ਨੇ ਵਕੀਲਾਂ ਨੂੰ ਵਰਚੁਅਲ ਮੋਡ ਰਾਹੀਂ ਕਾਰਵਾਈ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ
Advertisement
Show comments