ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲਾਲੜੂ ਰੇਲਵੇ ਟਰੈਕ ਨੇੜੇ ਅਣਪਛਾਤੇ ਨੌਜਵਾਨ ਦੀ ਮਿਲੀ ਲਾਸ਼

ਅੱਜ ਸਵੇਰੇ ਕਰੀਬ 7.30 ਵਜੇ ਲਾਲੜੂ ਰੇਲਵੇ ਸਟੇਸ਼ਨ ਮਾਸਟਰ ਵੱਲੋਂ ਸੂਚਨਾ ਮਿਲਣ ’ਤੇ ਰੇਲਵੇ ਪੁਲੀਸ ਨੇ ਰੇਲਵੇ ਟਰੈਕ ਨੇੜੇ ਪਈ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ। ਸ਼ੁਰੂਆਤੀ ਜਾਂਚ ਮੁਤਾਬਕ ਮ੍ਰਿਤਕ ਕਿਸੇ ਰੇਲਗੱਡੀ ਤੋਂ ਡਿੱਗ ਕੇ ਹਾਦਸਾਗ੍ਰਸਤ ਹੋਇਆ ਲੱਗਦਾ ਹੈ।...
ਸੰਕੇਤਕ ਤਸਵੀਰ।
Advertisement

ਅੱਜ ਸਵੇਰੇ ਕਰੀਬ 7.30 ਵਜੇ ਲਾਲੜੂ ਰੇਲਵੇ ਸਟੇਸ਼ਨ ਮਾਸਟਰ ਵੱਲੋਂ ਸੂਚਨਾ ਮਿਲਣ ’ਤੇ ਰੇਲਵੇ ਪੁਲੀਸ ਨੇ ਰੇਲਵੇ ਟਰੈਕ ਨੇੜੇ ਪਈ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ। ਸ਼ੁਰੂਆਤੀ ਜਾਂਚ ਮੁਤਾਬਕ ਮ੍ਰਿਤਕ ਕਿਸੇ ਰੇਲਗੱਡੀ ਤੋਂ ਡਿੱਗ ਕੇ ਹਾਦਸਾਗ੍ਰਸਤ ਹੋਇਆ ਲੱਗਦਾ ਹੈ।

ਤਲਾਸ਼ੀ ਦੌਰਾਨ ਮ੍ਰਿਤਕ ਕੋਲੋਂ 820 ਰੁਪਏ ਨਕਦ, ਦਿੱਲੀ ਤੋਂ ਕਾਲਕਾ ਤੱਕ ਦਾ ਰੇਲਵੇ ਟਿਕਟ ਅਤੇ ਦੋ ਮੋਬਾਇਲ ਫੋਨ ਬਰਾਮਦ ਹੋਏ ਹਨ ਪਰ ਕੋਈ ਪੱਕਾ ਸ਼ਨਾਖਤੀ ਸਬੂਤ ਨਹੀਂ ਮਿਲਿਆ।

Advertisement

ਪੁਲੀਸ ਮੁਤਾਬਕ ਨੌਜਵਾਨ ਦੀ ਉਮਰ 25 ਤੋਂ 30 ਸਾਲ ਦਰਮਿਆਨ ਹੈ। ਸਾਵਲਾ ਰੰਗ, ਫੌਜੀ ਕਟਿੰਗ ਵਾਲ, ਤਿੱਖਾ ਨੱਕ, ਕਰੀਬ 5 ਫੁੱਟ 9 ਇੰਚ ਕੱਦ ਹੈ। ਉਸਦੀ ਸੱਜੀ ਬਾਂਹ ਉੱਤੇ “ਓਮ” ਦਾ ਟੈਟੂ, ਗੁੱਟ ’ਤੇ ਘੜੀ, ਚੇਨ ਤੇ ਗਰਦਨ ਦੇ ਖੱਬੇ ਪਾਸੇ ਉੱਡਦੇ ਪੰਛੀ ਦੀ ਤਸਵੀਰ ਬਣੀ ਹੋਈ ਹੈ।

ਮ੍ਰਿਤਕ ਨੇ ਸਫੇਦ ਐਡੀਡਾਸ ਟੋਪੀ, ਹਰੇ ਰੰਗ ਦੀ ਕਮੀਜ਼, ਕਾਲੀ ਲੋਅਰ ਤੇ ਸਪੋਰਟਸ ਜੁੱਤੇ ਪਾਏ ਹੋਏ ਸਨ। ਰੇਲਵੇ ਪੁਲੀਸ ਚੌਕੀ ਲਾਲੜੂ ਦੇ ਇੰਚਾਰਜ ਮਨੋਹਰ ਲਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਮ੍ਰਿਤਕ ਦੀ ਪਹਿਚਾਣ ਬਾਰੇ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲੀਸ ਨਾਲ ਸੰਪਰਕ ਕਰਨ। ਮ੍ਰਿਤਕ ਦੀ ਲਾਸ ਸ਼ਨਾਖਤ ਲਈ ਸਿਵਲ ਹਸਪਤਾਲ ਡੇਰਾਬਸੀ ਦੇ ਮੁਰਦਾ ਘਰ ਵਿੱਚ ਰਖਵਾ ਦਿੱਤੀ ਗਈ ਹੈ।

Advertisement
Show comments