ਲਾਪਤਾ ਨੌਜਵਾਨ ਦੀ ਲਾਸ਼ ਟੋਭੇ ’ਚੋਂ ਮਿਲੀ
ਮੁਬਾਰਕਪੁਰ ਟੋਭੇ ਵਿੱਚੋਂ ਲਾਪਤਾ ਨੌਜਵਾਨ ਦੀ ਲਾਸ਼ ਮਿਲੀ ਹੈ। ਪੁਲੀਸ ਨੇ ਲਾਸ਼ ਨੂੰ ਕੱਢਣ ਲਈ ਗੋਤਾ ਖੋਰਾਂ ਦੀ ਮਦਦ ਲਈ। ਮ੍ਰਿਤਕ ਦੀ ਪਛਾਣ ਰੌਬਿਨ ਰਾਣਾ (25) ਵਾਸੀ ਗੁਲਮੋਹਰ ਸਿਟੀ ਐਕਸਟੈਨਸ਼ਨ ਵਜੋਂ ਹੋਈ ਹੈ। ਮੁਬਾਰਕਪੁਰ ਚੌਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ...
Advertisement
ਮੁਬਾਰਕਪੁਰ ਟੋਭੇ ਵਿੱਚੋਂ ਲਾਪਤਾ ਨੌਜਵਾਨ ਦੀ ਲਾਸ਼ ਮਿਲੀ ਹੈ। ਪੁਲੀਸ ਨੇ ਲਾਸ਼ ਨੂੰ ਕੱਢਣ ਲਈ ਗੋਤਾ ਖੋਰਾਂ ਦੀ ਮਦਦ ਲਈ। ਮ੍ਰਿਤਕ ਦੀ ਪਛਾਣ ਰੌਬਿਨ ਰਾਣਾ (25) ਵਾਸੀ ਗੁਲਮੋਹਰ ਸਿਟੀ ਐਕਸਟੈਨਸ਼ਨ ਵਜੋਂ ਹੋਈ ਹੈ। ਮੁਬਾਰਕਪੁਰ ਚੌਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਰੌਬਿਨ ਤਬਲਾ ਵਜਾਉਂਦਾ ਸੀ ਅਤੇ ਉਹ 25 ਤਰੀਕ ਨੂੰ ਸਵੇਰੇ ਗੱਡੀ ’ਤੇ ਬਿਨਾਂ ਦੱਸੇ ਗਿਆ ਸੀ। ਦੁਪਹਿਰ ਵੇਲੇ ਮਾਂ ਨਾਲ ਗੱਲ ਕਰਨ ਮਗਰੋਂ ਉਸ ਦਾ ਫੋਨ ਸਵਿੱਚ ਆਫ ਆਉਣ ਲੱਗਿਆ। ਜਦੋ ਉਹ ਸ਼ਾਮ ਤੱਕ ਘਰ ਨਹੀਂ ਪਰਤਿਆ ਤਾਂ ਪਰਿਵਾਰ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ। ਪੁਲੀਸ ਨੇ ਮੋਬਾਈਲ ਦੀ ਲੋਕੇਸ਼ਨ ਦੇ ਆਧਾਰ ’ਤੇ ਜਾਂਚ ਪੜਤਾਲ ਦੌਰਾਨ ਲਾਸ਼ ਟੋਭੇ ’ਚੋਂ ਬਰਾਮਦ ਕੀਤੀ। ਪੁਲੀਸ ਨੇ ਦੱਸਿਆ ਕਿ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ ਅਤੇ ਪੋਸਟਮਾਰਟਮ ਰਿਪੋਰਟ ਤੋਂ ਸਥਿਤੀ ਸਪੱਸ਼ਟ ਹੋਵੇਗੀ।
Advertisement
Advertisement
