ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲਾਪਤਾ ਪ੍ਰੋਫੈਸਰ ਦੀ ਲਾਸ਼ ਬਰਾਮਦ

ਪੁੱਤਰ ਨੇ ਲਿਖਾਈ ਸੀ ਪਿਤਾ ਦੇ ਅਗਵਾ ਹੋਣ ਤੇ ਫ਼ਿਰੌਤੀ ਮੰਗਣ ਦੀ ਸ਼ਿਕਾਇਤ
Advertisement

ਖੇਤਰੀ ਪ੍ਰਤੀਨਿਧ

ਐੱਸ.ਏ.ਐਸ.ਨਗਰ(ਮੁਹਾਲੀ), 7 ਜੁਲਾਈ

Advertisement

ਐਰੋਸਿਟੀ ਮੁਹਾਲੀ ਤੋਂ ਤਿੰਨ ਜੁਲਾਈ ਤੋਂ ਲਾਪਤਾ ਹੋਏ ਇੱਕ ਸੇਵਾ ਮੁਕਤ ਪ੍ਰੋਫੈਸਰ ਅਮਰਜੀਤ ਸਿਹਾਗ ਦੀ ਗਲੀ ਸੜੀ ਲਾਸ਼ ਅੱਜ ਦੁਪਹਿਰ ਮੋਰਨੀ (ਪੰਚਕੂਲਾ) ਤੋਂ ਬਰਾਮਦ ਹੋਈ ਹੈ। ਆਈਟੀ ਥਾਣਾ ਮੁਹਾਲੀ ਦੀ ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਮ੍ਰਿਤਕ ਦੇ ਪੁੱਤਰ ਰਾਹੁਲ ਦੇ ਬਿਆਨਾਂ ਦੇ ਆਧਾਰ ਉੱਤੇ ਦੋ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਇੱਕ ਐਰੋਸਿਟੀ ਮੁਹਾਲੀ ਅਤੇ ਦੂਜਾ ਮਲੋਟ ਦਾ ਵਿਅਕਤੀ ਸ਼ਾਮਿਲ ਹੈ। ਪਤਾ ਲੱਗਾ ਹੈ ਕਿ ਕਥਿਤ ਕਾਤਲ ਕਾਰੋਬਾਰੀ ਭਾਈਵਾਲ ਸਨ। ਪੁਲੀਸ ਵੱਲੋਂ ਮ੍ਰਿਤਕ ਦਾ ਮੰਗਲਵਾਰ ਨੂੰ ਪੋਸਟਮਾਰਟਮ ਕਰਾਇਆ ਜਾਵੇਗਾ। ਰਿਟਾਇਰਡ ਪ੍ਰੋਫੈਸਰ ਅਮਰਜੀਤ ਸਿਹਾਗ ਦੇ ਲੜਕੇ ਰਾਹੁਲ ਵਲੋਂ ਇਸ ਮਾਮਲੇ ਸਬੰਧੀ ਪੁਲੀਸ ਕੋਲ ਦਰਜ ਕਰਾਈ ਗਈ ਸ਼ਿਕਾਇਤ ਵਿਚ ਇਹ ਸ਼ੱਕ ਪ੍ਰਗਟਾਇਆ ਗਿਆ ਸੀ ਕਿ ਉਸ ਦੇ ਪਿਤਾ ਨੂੰ ਫ਼ਿਰੌਤੀ ਲਈ ਅਗਵਾ ਕੀਤਾ ਗਿਆ ਹੈ। ਉਨ੍ਹਾਂ ਲਿਖਾਇਆ ਸੀ ਕਿ ਉਸ ਦਾ ਪਿਤਾ 3 ਜੁਲਾਈ ਨੂੰ ਆਪਣੇ ਘਰ ਕਾਰ ਖੜ੍ਹੀ ਕਰਨ ਮਗਰੋਂ ਕਿਸੇ ਅਣਪਛਾਤੇ ਵਿਅਕਤੀ ਨਾਲ ਘਰੋਂ ਗਿਆ ਹੈ। ਇਸੇ ਦਿਨ ਸ਼ਾਮ ਨੂੰ ਉਸ ਦੇ ਪਿਤਾ ਨੇ ਘਰ ਦੇ ਨੌਕਰ ਦੁਨੀ ਰਾਮ ਨੂੰ ਫ਼ੋਨ ਕਰਕੇ 35-40 ਲੱਖ ਰੁਪਏ ਦਾ ਇੰਤਜ਼ਾਮ ਕਰਕੇ ਸੈਕਟਰ 88 ਵਿੱਚ ਪਹੁੰਚਣ ਲਿਆ ਕਿਹਾ ਸੀ। ਰਾਹੁਲ ਨੇ ਪੁਲੀਸ ਕੋਲ ਇਹ ਸ਼ੱਕ ਪ੍ਰਗਟਾਇਆ ਸੀ ਕਿ ਉਸ ਦੇ ਪਿਤਾ ਦੀ ਰਿਹਾਈ ਲਈ ਕੋਈ ਪੈਸਿਆਂ ਦੀ ਮੰਗ ਕਰ ਰਿਹਾ ਹੈ ਅਤੇ ਉਸ ਦੇ ਪਿਤਾ ਨੂੰ ਅਗਵਾ ਕਰ ਲਿਆ ਗਿਆ ਹੈ। ਪੁਲੀਸ ਵੱਲੋਂ ਇਸ ਮਾਮਲੇ ਸਬੰਧੀ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰਨ ਮਗਰੋਂ ਜਾਂਚ ਕੀਤੀ ਜਾ ਰਹੀ ਸੀ।

Advertisement