ਸਕੂਲ ’ਚ ਖ਼ੂਨਦਾਨ ਕੈਂਪ ਲਗਾਇਆ
ਜਗਤਪੁਰਾ ਦੇ ਹੈਰੀਟੇਜ਼ ਸਕੂਲ ਵਿੱਚ ਅੱਜ ਖ਼ੂਨਦਾਨ ਕੈਂਪ ਲਗਾਇਆ ਗਿਆ। ਅਵਤਾਰ ਅਜੂਕੇਸ਼ਨਲ ਟਰੱਸਟ ਅਤੇ ਹਰ-ਜੀ ਫਾਊਂਡੇਸ਼ਨ ਵੱਲੋਂ ਲਗਾਏ ਇਸ ਕੈਂਪ ਵਿਚ ਚੰਡੀਗੜ੍ਹ ਦੇ ਸੈਕਟਰ 16 ਦੇ ਸਰਕਾਰੀ ਹਸਪਤਾਲ ਦੀ ਟੀਮ ਵੱਲੋਂ ਦਰਜਨਾਂ ਖ਼ੂਨਦਾਨੀਆਂ ਤੋਂ ਖੂਨ ਹਾਸਿਲ ਕੀਤਾ ਗਿਆ।ਇਸ ਸਮਾਗਮ ਵਿਚ...
Advertisement
ਜਗਤਪੁਰਾ ਦੇ ਹੈਰੀਟੇਜ਼ ਸਕੂਲ ਵਿੱਚ ਅੱਜ ਖ਼ੂਨਦਾਨ ਕੈਂਪ ਲਗਾਇਆ ਗਿਆ। ਅਵਤਾਰ ਅਜੂਕੇਸ਼ਨਲ ਟਰੱਸਟ ਅਤੇ ਹਰ-ਜੀ ਫਾਊਂਡੇਸ਼ਨ ਵੱਲੋਂ ਲਗਾਏ ਇਸ ਕੈਂਪ ਵਿਚ ਚੰਡੀਗੜ੍ਹ ਦੇ ਸੈਕਟਰ 16 ਦੇ ਸਰਕਾਰੀ ਹਸਪਤਾਲ ਦੀ ਟੀਮ ਵੱਲੋਂ ਦਰਜਨਾਂ ਖ਼ੂਨਦਾਨੀਆਂ ਤੋਂ ਖੂਨ ਹਾਸਿਲ ਕੀਤਾ ਗਿਆ।ਇਸ ਸਮਾਗਮ ਵਿਚ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਖ਼ੂਨ ਦਾਨ ਕੈਂਪ ਦਾ ਨਿਰੀਖ਼ਣ ਕੀਤਾ ਅਤੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਖੂਨ ਦਾਨੀਆਂ ਨੂੰ ਸਰਟੀਫ਼ਿਕੇਟ ਵੰਡ ਕੇ ਸਨਮਾਨਿਤ ਕੀਤਾ।
Advertisement