ਪਿੰਡ ਫਰੌਰ ’ਚ ਖ਼ੂਨਦਾਨ ਕੈਂਪ
ਇੱਥੋਂ ਨੇੜਲੇ ਪਿੰਡ ਫਰੌਰ ਵਿੱਚ ਬਲਦੇਵ ਸਿੰਘ ਇਟਲੀ ਦੀ ਯਾਦ ਨੂੰ ਸਮਰਪਿਤ 21ਵਾਂ ਖ਼ੂਨਦਾਨ ਕੈਂਪ ਬਲਦੇਵ ਸਪੋਟਸ ਐਡ ਵੈੱਲਫੇਅਰ ਕਲੱਬ ਵਲੋ ਨਹਿਰੂ ਯੁਵਾ ਕੇਂਦਰ ਫਤਹਿਗੜ੍ਹ ਸਾਹਿਬ ਦੇ ਸਹਿਯੋਗ ਨਾਲ ਲਗਾਇਆ ਗਿਆ। ਕਲੱਬ ਦੇ ਜਨਰਲ ਸਕੱਤਰ ਸ਼ਿਵ ਚਰਨ ਸਿੰਘ, ਮੀਤ ਪ੍ਰਧਾਨ...
Advertisement
ਇੱਥੋਂ ਨੇੜਲੇ ਪਿੰਡ ਫਰੌਰ ਵਿੱਚ ਬਲਦੇਵ ਸਿੰਘ ਇਟਲੀ ਦੀ ਯਾਦ ਨੂੰ ਸਮਰਪਿਤ 21ਵਾਂ ਖ਼ੂਨਦਾਨ ਕੈਂਪ ਬਲਦੇਵ ਸਪੋਟਸ ਐਡ ਵੈੱਲਫੇਅਰ ਕਲੱਬ ਵਲੋ ਨਹਿਰੂ ਯੁਵਾ ਕੇਂਦਰ ਫਤਹਿਗੜ੍ਹ ਸਾਹਿਬ ਦੇ ਸਹਿਯੋਗ ਨਾਲ ਲਗਾਇਆ ਗਿਆ। ਕਲੱਬ ਦੇ ਜਨਰਲ ਸਕੱਤਰ ਸ਼ਿਵ ਚਰਨ ਸਿੰਘ, ਮੀਤ ਪ੍ਰਧਾਨ ਜੀਵਨ ਸਿੰਘ, ਜਸ਼ਨਦੀਪ ਸਿੰਘ, ਗੁਰਿੰਦਰ ਸਿੰਘ, ਇੰਦਰ ਗਿੱਲ, ਮੇਜਰ ਸਿੰਘ, ਡਾ. ਬਿੰਦਾ ਅਤੇ ਸੁਖਦੇਵ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਪੀ ਜੀ ਆਈ ਦੀ ਮਾਹਿਰ ਟੀਮ ਵੱਲੋਂ 52 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ ਅਤੇ ਹਰੇਕ ਖੂਨਦਾਨੀ ਨੂੰ ਅੱਧਾ ਕਿਲੋ ਦੇਸੀ ਘਿਓ ਨਾਲ ਸਨਮਾਨਿਤ ਕੀਤਾ ਗਿਆ। ਕਲੱਬ ਦੇ ਸਰਪ੍ਰਸਤ ਨਾਇਬ ਸਿੰਘ ਅਤੇ ਪ੍ਰਧਾਨ ਜਸਲੀਨ ਕੌਰ ਨੇ ਖ਼ੂਨਦਾਨੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ।
Advertisement
