ਸਰਕਾਰੀ ਕਾਲਜ ’ਚ ਖੂਨਦਾਨ ਕੈਂਪ
ਇੱਥੋਂ ਦੇ ਪੋਸਟ ਗਰੈਜੂਏਟ ਸਰਕਾਰੀ ਕਾਲਜ, ਸੈਕਟਰ-11, ਚੰਡੀਗੜ੍ਹ ਨੇ ਬ੍ਰਹਮਾ ਕੁਮਾਰੀ ਗਲੋਬਲ ਪੀਸ ਹਾਊਸ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਾਇਆ। ਇਸ ਮੌਕੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ ਨੇ ਖੂਨਦਾਨ ਕੀਤਾ। ਇਸ ਦੌਰਾਨ 74 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਸ ਮੌਕੇ ਪੀਜੀਆਈਐਮਈਆਰ...
Advertisement
ਇੱਥੋਂ ਦੇ ਪੋਸਟ ਗਰੈਜੂਏਟ ਸਰਕਾਰੀ ਕਾਲਜ, ਸੈਕਟਰ-11, ਚੰਡੀਗੜ੍ਹ ਨੇ ਬ੍ਰਹਮਾ ਕੁਮਾਰੀ ਗਲੋਬਲ ਪੀਸ ਹਾਊਸ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਾਇਆ। ਇਸ ਮੌਕੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ ਨੇ ਖੂਨਦਾਨ ਕੀਤਾ। ਇਸ ਦੌਰਾਨ 74 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਸ ਮੌਕੇ ਪੀਜੀਆਈਐਮਈਆਰ ਬਲੱਡ ਬੈਂਕ ਰਿਜ਼ਰਵ ਵੀ ਟੀਮ ਪੁੱਜੀ। ਪ੍ਰਿੰਸੀਪਲ ਪ੍ਰੋ. ਜੇ.ਕੇ. ਸਹਿਗਲ ਨੇ ਕਿਹਾ ਕਿ ਖੂਨਦਾਨ ਇੱਕ ਨੇਕ ਕਾਰਜ ਹੈ ਅਤੇ ਸਾਡੇ ਵਿਦਿਆਰਥੀ ਸਮਾਜ ਦੀ ਸੇਵਾ ਕਰਨ ਲਈ ਵਚਨਬੱਧ ਹਨ। ਡਾ. ਪਰਮਜੀਤ ਸਿੰਘ ਨੇ ਸਾਰੇ ਦਾਨੀਆਂ ਅਤੇ ਵਲੰਟੀਅਰਾਂ ਦਾ ਉਨ੍ਹਾਂ ਦੀ ਸਰਗਰਮ ਸ਼ਮੂਲੀਅਤ ਅਤੇ ਸਮਰਥਨ ਲਈ ਤਹਿ ਦਿਲੋਂ ਧੰਨਵਾਦ ਕੀਤਾ।
Advertisement
Advertisement