ਮੋਦੀ ਦੇ ਜਨਮ ਦਿਨ ਤੇ ਗਾਂਧੀ ਜੈਅੰਤੀ ਨੂੰ ਸੇਵਾ ਪੰਦਰਵਾੜੇ ਵਜੋਂ ਮਨਾਏਗੀ ਭਾਜਪਾ
ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਅਤੇ ਰਾਸ਼ਟਰਪਿਤੀ ਮਹਾਤਮਾ ਗਾਂਧੀ ਦੀ ਜਯੰਤੀ ਨੂੰ ਸੇਵਾ ਪਖਵਾੜੇ ਵਜੋਂ ਮਨਾਇਆ ਜਾਵੇਗਾ। ਇਸ ਦੌਰਾਨ ਭਾਜਪਾ ਵੱਲੋਂ 17 ਸਤੰਬਰ ਤੋਂ 2 ਅਕਤੂਬਰ ਤੱਕ ਦੇਸ਼ ਭਰ ਵਿੱਚ ਸੇਵਾ ਕਾਰਜ ਕੀਤੇ ਜਾਣਗੇ। ਇਸ ਬਾਰੇ...
Advertisement
ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਅਤੇ ਰਾਸ਼ਟਰਪਿਤੀ ਮਹਾਤਮਾ ਗਾਂਧੀ ਦੀ ਜਯੰਤੀ ਨੂੰ ਸੇਵਾ ਪਖਵਾੜੇ ਵਜੋਂ ਮਨਾਇਆ ਜਾਵੇਗਾ। ਇਸ ਦੌਰਾਨ ਭਾਜਪਾ ਵੱਲੋਂ 17 ਸਤੰਬਰ ਤੋਂ 2 ਅਕਤੂਬਰ ਤੱਕ ਦੇਸ਼ ਭਰ ਵਿੱਚ ਸੇਵਾ ਕਾਰਜ ਕੀਤੇ ਜਾਣਗੇ। ਇਸ ਬਾਰੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੇ ਕਿਹਾ ਕਿ ਸੇਵਾ ਪੰਦਰਵਾੜਾ ਦੌਰਾਨ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਸਮਾਜਿਕ ਪ੍ਰੋਗਰਾਮ ਕੀਤੇ ਜਾਣਗੇ, ਜਿਸ ਵਿੱਚ ਖੂਨ ਦਾਨ ਕੈਂਪ, ਸਿਹਤ ਜਾਂਚ ਅਤੇ ਪੋਸ਼ਣ ਜਾਗਰੂਕਤਾ ਮੁਹਿੰਮ, ਸਫਾਈ ਅਭਿਆਨ, ਰੁੱਖ ਲਗਾਉਣ ਦੀ ਮੁਹਿੰਮ ਅਤੇ ਦਿਵਿਆਂਗ ਤੇ ਲੋੜਵੰਦਾਂ ਦੀ ਮਦਦ ਕੀਤੀ ਜਾਵੇਗੀ। ਸ੍ਰੀ ਮਲਹੋਤਰਾ ਨੇ ਕਿਹਾ ਕਿ ਸੇਵਾ ਪਖਵਾੜੇ ਦੌਰਾਨ ਭਾਜਪਾ ਦੇ ਕਾਰਕੁਨ ਸਮਾਜ ਦੇ ਹਰ ਵਰਗ ਤੱਕ ਪਹੁੰਚ ਕੇ ਸੇਵਾ, ਸਹਿਯੋਗ ਅਤੇ ਸਮਰਪਣ ਦਾ ਸੰਦੇਸ਼ ਦੇਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਰੀ ਜ਼ਿੰਦਗੀ ਲੋਕ ਸੇਵਾ ਲਈ ਸਮਰਪਿਤ ਰਹੀ ਹੈ ਅਤੇ ਸੇਵਾ ਪਖਵਾੜੇ ਰਾਹੀਂ ਪਾਰਟੀ ਕਾਰਕੁਨ ਉਨ੍ਹਾਂ ਦੇ ਜੀਵਨ ਮੁੱਲਾਂ ਅਤੇ ਵਿਚਾਰਾਂ ਨੂੰ ਜਨ ਜਨ ਤੱਕ ਪਹੁੰਚਾਉਣਗੇ।
Advertisement
Advertisement