ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਜਪਾ ਨੇ ਅੰਬਾਲਾ ’ਚ ਕੱਢੀ ਤਿਰੰਗਾ ਯਾਤਰਾ

ਦੇਸ਼ ਭਗਤੀ ਦੇ ਰੰਗ ’ਚ ਰੰਗਿਆ ਸ਼ਹਿਰ
ਤਿਰੰਗਾ ਯਾਤਰਾ ਵਿੱਚ ਸ਼ਾਮਲ ਭਾਜਪਾ ਆਗੂ ਤੇ ਸ਼ਹਿਰ ਵਾਸੀ।
Advertisement

‘ਹਰ ਘਰ ਤਿਰੰਗਾ’ ਅਭਿਆਨ ਤਹਿਤ ਅੱਜ ਭਾਜਪਾ ਅੰਬਾਲਾ ਵੱਲੋਂ ਸੈਕਟਰ-8 ਤੇ 9 ਸਥਿਤ ਕਮਲ ਦਫ਼ਤਰ ਤੋਂ ਤਿਰੰਗਾ ਯਾਤਰਾ ਕੱਢੀ ਗਈ। ਸਾਬਕਾ ਰਾਜ ਮੰਤਰੀ ਤੇ ਸੂਬਾ ਸੰਯੋਜਕ ਅਸੀਮ ਗੋਇਲ ਨੇ ਟਰੈਕਟਰ ਚਲਾ ਕੇ ਯਾਤਰਾ ਦੀ ਸ਼ੁਰੂਆਤ ਕੀਤੀ। ਹਜ਼ਾਰਾਂ ਨੌਜਵਾਨ ਤੇ ਸ਼ਹਿਰ ਵਾਸੀ ਹੱਥਾਂ ਵਿੱਚ ਤਿਰੰਗਾ ਲੈ ਕੇ ਸ਼ਾਮਲ ਹੋਏ।

ਇਹ ਯਾਤਰਾ ਮਾਨਵ ਚੌਕ, ਕੋਰਟ ਰੋਡ, ਅਗਰਸੈਨ ਚੌਕ, ਸਰਾਫਾ ਬਾਜ਼ਾਰ, ਪਟੇਲ ਰੋਡ, ਜਗਾਧਰੀ ਗੇਟ, ਆਰਿਆ ਚੌਕ, ਸ਼ੌਰਿਆ ਚੌਕ ਤੇ ਪ੍ਰਥਵੀਰਾਜ ਚੌਹਾਨ ਚੌਕ ਤੋਂ ਹੁੰਦੀ ਹੋਈ ਸ਼ਹੀਦ ਸਮਾਰਕ ’ਤੇ ਸਮਾਪਤ ਹੋਈ।  ਇੱਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਬੁੱਤਾਂ ਦੀ ਸਫ਼ਾਈ ਕਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਤੇ ਕੌਮੀ ਝੰਡਾ ਫਹਿਰਾਇਆ ਗਿਆ।

Advertisement

ਸ੍ਰੀ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸੱਦੇ ‘ਤੇ ਸੂਬੇ ਅਤੇ ਦੇਸ਼ ਭਰ ਵਿੱਚ ਤਿਰੰਗਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। ਇਸ ਨਾਲ ਮਾਹੌਲ ਦੇਸ਼ ਭਗਤੀ ਦੇ ਰੰਗ ’ਚ ਰੰਗਿਆ ਰਿਹਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਦੀਪ ਰਾਣਾ, ਵਿਧਾਨ ਸਭਾ ਸੰਯੋਜਕ ਰਿਤੇਸ਼ ਗੋਇਲ ਸਣੇ ਪਤਵੰਤੇ ਹਾਜ਼ਰ ਸਨ।

Advertisement