ਭਾਜਪਾ ਕਰ ਰਹੀ ਹੈ ਵੰਡ ਦੀ ਸਿਆਸਤ, ‘ਆਪ’ ਸਿਰਫ਼ ਇਸ਼ਤਿਹਾਰਾਂ ਤੱਕ ਸੀਮਿਤ: ਸਿੱਧੂ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਕੇਂਦਰ ਦੀ ‘ਬੀ’ ਟੀਮ ਹੈ। ਮੁੱਖ ਮੰਤਰੀ ਭਗਵੰਤ ਮਾਨ, ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਏ ਹਨ। ਮੁੱਖ ਮੰਤਰੀ ਪੰਜਾਬ ਦੇ ਹੱਕਾਂ ਦੀ ਵਕਾਲਤ ਕਰਨ ਤੋਂ ਅਸਮਰੱਥ ਹਨ। ਇਨ੍ਹਾਂ ਨੇ ਮਿਲ ਕੇ ਪੰਜਾਬ ਨੂੰ ਇੰਨਾ ਕਰਜ਼ਈ ਕਰ ਦਿੱਤਾ ਕਿ ਅਗਲੇ 30-35 ਸਾਲਾਂ ਤੱਕ ਵੀ ਪੰਜਾਬ ਦੇ ਸਿਰ ਉੱਤੋਂ ਕਰਜ਼ਾ ਨਹੀਂ ਲਹਿ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੌਣੇ ਚਾਰ ਸਾਲਾਂ ਵਿੱਚ ਕਿਸੇ ਪਿੰਡ ਨੂੰ ਨਵੇਂ ਪੈਸੇ ਦੀ ਗਰਾਂਟ ਨਹੀਂ ਦਿੱਤੀ ਅਤੇ ਸਰਕਾਰ ਸਿਰਫ਼ ਸੜਕਾਂ, ਅਖ਼ਬਾਰਾਂ ਤੇ ਟੈਲੀਵਿਜ਼ਨਾਂ ਦੇ ਇਸ਼ਤਿਹਾਰਾਂ ਤੱਕ ਸੀਮਤ ਹੈ। ਇਸ ਮੌਕੇ ਉਨ੍ਹਾਂ ਪਾਰਟੀ ਵਰਕਰਾਂ ਨੂੰ ਘਰੋਂ-ਘਰ ਜਾ ਕੇ ਪਾਰਟੀ ਦੇ ਹੱਕ ਵਿਚ ਲਾਮਬੰਦੀ ਦਾ ਸੱਦਾ ਦਿੱਤਾ।
ਇਸ ਮੌਕੇ ਕਾਂਗਰਸ ਦੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ, ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਭਗਤ ਸਿੰਘ ਨਾਮਧਾਰੀ, ਠੇਕੇਦਾਰ ਮੋਹਨ ਸਿੰਘ ਬਠਲਾਣਾ, ਰਣਜੀਤ ਸਿੰਘ ਗਿੱਲ ਜਗਤਪੁਰਾ, ਹਰਚਰਨ ਸਿੰਘ ਗਿੱਲ ਲਾਂਡਰਾਂ, ਟਹਿਲ ਸਿੰਘ ਮਾਣਕਪੁਰ ਕੱਲਰ, ਕਰਮ ਸਿੰਘ ਮਾਣਕਪੁਰ ਕੱਲਰ, ਹਰਨੇਕ ਸਿੰਘ ਢੋਲ ਕੁਰੜੀ ਤੇ ਪ੍ਰਦੀਪ ਸਿੰਘ ਤੰਗੌਰੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਇੰਦਰਜੀਤ ਸਿੰਘ ਖੋਖਰ, ਅਮਰੀਕ ਸਿੰਘ ਕੰਬਾਲਾ, ਅਵਤਾਰ ਸਿੰਘ ਭਾਗੋਮਾਜਰਾ, ਬਿਕਰਮਜੀਤ ਸਿੰਘ ਹੂੰਝਣ, ਲਖਵਿੰਦਰ ਸਿੰਘ ਕਾਲਾ, ਹੈਪੀ ਮਲਿਕ ਸਾਰੇ ਮੰਡਲ ਪ੍ਰਧਾਨ, ਮੁਕੁਲ ਸ਼ਰਮਾ ਯੂਥ ਪ੍ਰਧਾਨ ਬਲਾਕ ਕਾਂਗਰਸ, ਮਨਜੀਤ ਸਿੰਘ ਮੋਟੇਮਾਜਰਾ, ਰਜਿੰਦਰ ਸਿੰਘ ਧਰਮਗੜ੍ਹ, ਹਰਜਸ ਸਿੰਘ ਮੌਲੀ ਬੈਦਵਾਣ, ਚੌਧਰੀ ਰਿਸ਼ੀ ਪਾਲ ਸਨੇਟਾ ਤੇ ਭਗਤ ਰਾਮ ਸਨੇਟਾ ਆਦਿ ਹਾਜ਼ਰ ਸਨ।
