ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਜਪਾ ਵੱਲੋਂ ਜਥੇਬੰਦਕ ਢਾਂਚੇ ਦਾ ਐਲਾਨ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 26 ਜੂਨ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਨੇ ਸ਼ਹਿਰ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਅੱਜ ਚੰਡੀਗੜ੍ਹ ਭਾਜਪਾ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਇਸ ਵਿੱਚ 6 ਮੀਤ ਪ੍ਰਧਾਨ, ਦੋ ਜਨਰਲ ਸਕੱਤਰ, 7...
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 26 ਜੂਨ

Advertisement

ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਨੇ ਸ਼ਹਿਰ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਅੱਜ ਚੰਡੀਗੜ੍ਹ ਭਾਜਪਾ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਇਸ ਵਿੱਚ 6 ਮੀਤ ਪ੍ਰਧਾਨ, ਦੋ ਜਨਰਲ ਸਕੱਤਰ, 7 ਸਕੱਤਰ, ਇਕ ਖਜ਼ਾਨਚੀ, ਇਕ ਸੰਯੁਕਤ ਖਜ਼ਾਨਤੀ, ਦੋ ਦਫ਼ਤਰ ਸਕੱਤਰ, ਇਕ ਸੋਸ਼ਲ ਮੀਡੀਆ ਇੰਚਾਰਜ, ਇਕ ਆਈਟੀ ਇੰਚਾਰਜ, ਇਕ ਮੁੱਖ ਬੁਲਾਰਾ, ਇਕ ਮੀਡੀਆ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਸ੍ਰੀ ਮਲਹੋਤਰਾ ਨੇ ਪਾਰਟੀ ਦੇ ਸੀਨੀਅਰ ਆਗੂ ਰਾਮਬੀਰ ਭੱਟੀ ਤੇ ਸੰਜੀਵ ਕੁਮਾਰ ਰਾਣਾ ਨੂੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਦੋਂਕਿ ਦਵਿੰਦਰ ਸਿੰਘ ਬਬਲਾ, ਰਾਜ ਕਿਸ਼ੋਰ, ਭਾਰਤ ਕੁਮਾਰ, ਇੰਦਰਾ ਸਿੰਘ, ਡਾ. ਨਰੇਸ਼ ਪੰਚਾਲ ਤੇ ਪੂਨਮ ਸ਼ਰਮਾ ਨੂੰ ਮੀਤ ਪ੍ਰਧਾਨ ਬਣਾਇਆ ਹੈ। ਇਸੇ ਤਰ੍ਹਾਂ ਸ਼ਸ਼ੀ ਸ਼ੰਕਰ ਤਿਵਾੜੀ, ਰੁਚੀ ਸੇਖੜੀ, ਸੋਨੀਆ ਦੁੱਗਲ, ਅਮਨਪ੍ਰੀਤ ਸਿੰਘ, ਅਮਿਤ ਰਾਣਾ, ਮਨੀਸ਼ ਸ਼ਰਮਾ ਅਤੇ ਮਿਨਾਕਸ਼ੀ ਠਾਕੁਰ ਨੂੰ ਸਕੱਤਰ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਪ੍ਰਦੀਪ ਕੁਮਾਰ ਬਾਂਸਲ ਨੂੰ ਖਜ਼ਾਨਚੀ, ਅਵੀ ਭਸੀਨ ਨੂੰ ਸੰਯੁਕਤ ਖਜ਼ਾਨਚੀ, ਦੀਪਕ ਮਲਹੋਤਰਾ ਤੇ ਸੰਜੈ ਪੁਰੀ ਨੂੰ ਦਫ਼ਤਰ ਸਕੱਤਰ, ਮੋਹਿੰਦਰ ਕੁਮਾਰ ਨਿਰਾਲਾ ਨੂੰ ਸੋਸ਼ਲ ਮੀਡੀਆ ਇੰਚਾਰਜ ਲਗਾਇਆ ਗਿਆ ਹੈ। ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਨੇ ਸ਼ਿਵਿੰਦਰ ਮੰਡੋਤਰਾ ਨੂੰ ਆਈਟੀ ਇੰਚਾਰਜ, ਡਾ. ਧਰਿੰਦਰ ਤਾਇਲ ਨੂੰ ਮੁੱਖ ਬੁਲਾਰਾ, ਰਵੀ ਰਾਵਤ ਨੂੰ ਮੀਡੀਆ ਇੰਚਾਰਜ ਲਗਾਇਆ ਗਿਆ ਹੈ।

Advertisement