ਬਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ ਵਿੱਚ 6 ਸਤੰਬਰ ਤੱਕ ਦਾ ਵਾਧਾ
ਬੈਰਕ ਬਦਲਣ ਬਾਰੇ ਸੁਣਵਾਈ 30 ਅਗਸਤ ’ਤੇ ਪਈ; ਦੋ ਸਤੰਬਰ ਤੱਕ ਬਿਕਰਮ ਮਜੀਠੀਆ ਦੇ ਵਕੀਲਾਂ ਨੂੰ ਮਿਲੇਗੀ ਵਿਜੀਲੈਂਸ ਵੱਲੋਂ ਪੇਸ਼ ਕੀਤੀ ਗਈ 40 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦੀ ਕਾਪੀ
Advertisement
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਨਿਆਇਕ ਹਿਰਾਸਤ ਵਿੱਚ 6 ਸਤੰਬਰ ਤੱਕ ਦਾ ਵਾਧਾ ਹੋ ਗਿਆ ਹੈ।
ਅੱਜ ਮੁਹਾਲੀ ਦੀ ਅਦਾਲਤ ਵਿੱਚ ਮਜੀਠੀਆ ਦੀ ਨਾਭਾ ਦੀ ਨਿਊ ਜੇਲ ਵਿੱਚੋ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ। ਜਿਸ ਵਿੱਚ ਅਦਾਲਤ ਵੱਲੋਂ ਉਨ੍ਹਾਂ ਦੀ ਨਿਆਇਕ ਹਿਰਾਸਤ 6 ਸਤੰਬਰ ਤੱਕ ਵਧਾ ਦਿੱਤੀ। ਇਸੇ ਤਰ੍ਹਾਂ ਮਜੀਠੀਆ ਦੀ ਬੈਰਕ ਬਦਲਣ ਦੇ ਮਾਮਲੇ ਦੀ ਵੀ ਅੱਜ ਸੁਣਵਾਈ ਸੀ ਜਿਹੜੀ ਕਿ ਹੁਣ ਇਹ 30 ਅਗਸਤ ਤੇ ਪੈ ਗਈ ਹੈ।
Advertisement
ਇਸ ਦੌਰਾਨ ਮਜੀਠੀਆ ਦੇ ਵਕੀਲਾਂ ਵੱਲੋਂ ਅਦਾਲਤ ਵਿੱਚ ਦਰਖਾਸਤ ਦੇ ਕੇ ਵਿਜੀਲੈਂਸ ਵੱਲੋਂ ਪੇਸ਼ ਕੀਤੇ ਗਏ 40 ਹਜ਼ਾਰ ਪੰਨਿਆਂ ਦੇ ਚਲਾਨ ਦੀ ਕਾਪੀ ਦੀ ਮੰਗ ਕੀਤੀ ਅਤੇ ਅਦਾਲਤ ਨੇ ਦੋ ਸਤੰਬਰ ਤੱਕ ਇਹ ਕਾਪੀ ਮਜੀਠੀਆ ਦੇ ਵਕੀਲਾਂ ਨੂੰ ਮੁੱਹਈਆ ਕਰਾਉਣ ਦੇ ਆਦੇਸ਼ ਦਿੱਤੇ ਹਨ।
Advertisement