ਭੁੱਲਰ ਰਿਸ਼ਵਤ ਕਾਂਡ: ਨਿਆਂਇਕ ਹਿਰਾਸਤ ’ਚ ਭੇਜਿਆ ਕ੍ਰਿਸ਼ਨੂੰ
ਸੀ ਬੀ ਆਈ ਨੇ ਰਿਸ਼ਵਤ ਮਾਮਲੇ ’ਚ ਕਾਬੂ ਕੀਤੇ ਮੁਅੱਤਲ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਮਾਮਲੇ ਦੇ ਕਥਿਤ ਵਿਚੋਲੇ ਕ੍ਰਿਸ਼ਨੂੰ ਸ਼ਾਰਦਾ ਨੂੰ ਅੱਜ ਚਾਰ ਰੋਜ਼ਾ ਰਿਮਾਂਡ ਪੂਰਾ ਹੋਣ ਮਗਰੋਂ ਸੈਕਟਰ 43 ਸਥਿਤ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਵਿੱਚ...
Advertisement
ਸੀ ਬੀ ਆਈ ਨੇ ਰਿਸ਼ਵਤ ਮਾਮਲੇ ’ਚ ਕਾਬੂ ਕੀਤੇ ਮੁਅੱਤਲ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਮਾਮਲੇ ਦੇ ਕਥਿਤ ਵਿਚੋਲੇ ਕ੍ਰਿਸ਼ਨੂੰ ਸ਼ਾਰਦਾ ਨੂੰ ਅੱਜ ਚਾਰ ਰੋਜ਼ਾ ਰਿਮਾਂਡ ਪੂਰਾ ਹੋਣ ਮਗਰੋਂ ਸੈਕਟਰ 43 ਸਥਿਤ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਕ੍ਰਿਸ਼ਨੂੰ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਤੇ 20 ਨਵੰਬਰ ਨੂੰ ਮੁੜ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਅੱਜ ਸੁਣਵਾਈ ਦੌਰਾਨ ਕ੍ਰਿਸ਼ਨੂੰ ਦੇ ਵਕੀਲ ਮਨਦੀਪ ਕੁਮਾਰ ਦੀ ਮੰਗ ’ਤੇ ਅਦਾਲਤ ਨੇ ਕ੍ਰਿਸ਼ਨੂੰ ਦਾ ਮੈਡੀਕਲ ਕਰਵਾਉਣ ਦੇ ਆਦੇਸ਼ ਦਿੱਤੇ। ਸੂਤਰਾਂ ਅਨੁਸਾਰ ਸੀ ਬੀ ਆਈ ਨੂੰ ਮਾਮਲੇ ਦੀ ਜਾਂਚ ਦੌਰਾਨ ਕਈ ਹੋਰ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕ੍ਰਿਸ਼ਨੂੰ ਦਾ ਸੰਪਰਕ ਹੋਣ ਦੀ ਸੂਹ ਲੱਗੀ ਹੈ। ਜ਼ਿਕਰਯੋਗ ਹੈ ਕਿ ਸੀ ਬੀ ਆਈ ਨੇ 16 ਅਕਤੂਬਰ ਨੂੰ ਕ੍ਰਿਸ਼ਨੂੰ ਸ਼ਾਰਦਾ ਨੂੰ ਇੱਕ ਸਕਰੈਪ ਡੀਲਰ ਤੋਂ 5 ਲੱਖ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਸੀ।
Advertisement
Advertisement
