ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਰਤ ਸਕੂਲ ਵੱਲੋਂ ਸਪੋਰਟਸ ਤੇ ਕਲਚਰਲ ਕੈਲੰਡਰ ਜਾਰੀ

ਭਾਰਤ ਸਕੂਲ ਪੰਚਕੂਲਾ ਵੱਲੋਂ ਅੱਜ ਸਾਲਾਨਾ ਖੇਡਾਂ ਅਤੇ ਕਲਚਰਲ ਪ੍ਰੋਗਰਾਮਾਂ ਦਾ ਕੈਲੰਡਰ ਜਾਰੀ ਕੀਤਾ ਗਿਆ। ਭਾਰਤ ਸਕੂਲ ਦੇ ਡਾਇਰੈਕਟਰ ਸੰਜੈ ਸੇਠੀ ਨੇ ਦੱਸਿਆ ਕਿ ਸੀਬੀਐੱਸਈ ਵੱਲੋਂ ਗੁਰੂਗਰਾਮ, ਪਟਿਆਲਾ, ਫ਼ਤਿਹਾਬਾਦ ਤੇ ਸਿਰਸਾ ਵੱਲੋਂ ਕਰਵਾਏ ਜਾਂਦੇ ਖੇਡ ਮੁਕਾਬਲਿਆਂ ਵਿੱਚ ਭਾਰਤ ਸਕੂਲ ਦੇ...
Advertisement

ਭਾਰਤ ਸਕੂਲ ਪੰਚਕੂਲਾ ਵੱਲੋਂ ਅੱਜ ਸਾਲਾਨਾ ਖੇਡਾਂ ਅਤੇ ਕਲਚਰਲ ਪ੍ਰੋਗਰਾਮਾਂ ਦਾ ਕੈਲੰਡਰ ਜਾਰੀ ਕੀਤਾ ਗਿਆ। ਭਾਰਤ ਸਕੂਲ ਦੇ ਡਾਇਰੈਕਟਰ ਸੰਜੈ ਸੇਠੀ ਨੇ ਦੱਸਿਆ ਕਿ ਸੀਬੀਐੱਸਈ ਵੱਲੋਂ ਗੁਰੂਗਰਾਮ, ਪਟਿਆਲਾ, ਫ਼ਤਿਹਾਬਾਦ ਤੇ ਸਿਰਸਾ ਵੱਲੋਂ ਕਰਵਾਏ ਜਾਂਦੇ ਖੇਡ ਮੁਕਾਬਲਿਆਂ ਵਿੱਚ ਭਾਰਤ ਸਕੂਲ ਦੇ ਬੱਚੇ ਭਾਗ ਲੈਣਗੇ। ਇਹ ਖੇਡਾਂ ਅਗਸਤ ਮਹੀਨੇ ਵਿੱਚ ਹੋਣਗੀਆਂ। ਉਨ੍ਹਾਂ ਕਿਹਾ ਕਿ ਅਗਸਤ ਮਹੀਨੇ ਵਿੱਚ ਭਾਸ਼ਣ ਅਤੇ ਵਾਦ-ਵਿਵਾਦ ਮੁਕਾਬਲੇ ਕਰਵਾਏ ਜਾਣਗੇ। ਆਜ਼ਾਦੀ ਦਿਵਸ ਬਾਰੇ ਪ੍ਰੋਗਰਾਮ ਹੋਵੇਗਾ ਤੇ ਇਸੇ ਦਿਨ ਭ੍ਰਿਸ਼ਟਾਚਾਰ ਰੋਕੂ ਅਤੇ ਸਮਾਜਿਕ ਮੁੱਦਿਆਂ ਉੱਤੇ ਭਾਸ਼ਣ ਮੁਕਾਬਲੇ ਹੋਣਗੇ। ਨਵੰਬਰ ਮਹੀਨੇ ਵਿੱਚ ਸਕੂਲ ਦੀਆਂ ਸਾਲਾਨਾ ਸਪੋਰਟਸ ਖੇਡਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਸਕੂਲ ਦੀ ਡਾਇਰੈਕਟਰ-ਕਮ-ਪ੍ਰਿੰਸੀਪਲ ਗੀਤਿਕਾ ਸੇਠੀ ਦੀ ਦੇਖ-ਰੇਖ ਵਿੱਚ ਹੋਣਗੇ।

Advertisement
Advertisement