ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਮਾਲਾ: ਟਰੈਕਟਰ-ਟਰਾਲੀਆਂ ਲਾ ਕੇ ਰਾਹ ਰੋਕਿਆ

ਮੱਛਲੀ ਖ਼ੁਰਦ ਦੇ ਵਸਨੀਕਾਂ ਨੇ ਲਾਇਆ ਧਰਨਾ; ਹਾਈਵੇਅ ’ਤੇ ਸੜਕ ਅਤੇ ਖੇਤਾਂ ਲਈ ਲਾਂਘਾ ਮੰਗਿਆ
Advertisement

ਭਾਰਤ ਮਾਲਾ ਪ੍ਰਾਜੈਕਟ ਅਧੀਨ ਲਾਂਡਰਾਂ-ਬਨੂੜ ਸੜਕ ’ਤੇ ਪਿੰਡ ਭਾਗੋਮਾਜਰਾ ਨੇੜਿਓਂ ਸਰਹਿੰਦ ਲਈ ਉਸਾਰੀ ਅਧੀਨ ਕੌਮੀ ਮਾਰਗ ਉੱਤੇ ਪਿੰਡ ਮੱਛਲੀ ਖੁਰਦ ਦੇ ਵਸਨੀਕਾਂ ਨੇ ਟਰੈਕਟਰ-ਟਰਾਲੀਆਂ ਖੜ੍ਹੀਆਂ ਕਰਕੇ ਪੱਕਾ ਧਰਨਾ ਆਰੰਭ ਦਿੱਤਾ ਹੈ।

ਪਿੰਡ ਮੱਛਲੀ ਖੁਰਦ ਦੇ ਕਿਸਾਨ ਆਪਣੇ ਪਿੰਡ ਦੇ ਲੋਕਾਂ ਲਈ ਸਬੰਧਿਤ ਮਾਰਗ ਉੱਤੇ ਚੜ੍ਹਨ ਤੇ ਉਤਰਨ ਲਈ ਸਲਿੱਪ ਰੋਡ ਅਤੇ ਖੇਤਾਂ ਨੂੰ ਜਾਣ ਲਈ ਲਾਂਘੇ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦੇ ਧਰਨੇ ਵਿੱਚ ਅੱਜ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਵੀ ਪਹੁੰਚੇ ਤੇ ਕਿਸਾਨਾਂ ਦੀ ਮੰਗ ਦੀ ਹਮਾਇਤ ਕੀਤੀ।

Advertisement

ਬਲਬੀਰ ਸਿੰਘ ਸਿੱਧੂ ਨੇ ਜ਼ਿਲ੍ਹਾ ਅਧਿਕਾਰੀਆਂ ਅਤੇ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ ਨਾਲ ਫੋਨ ’ਤੇ ਗੱਲ ਕਰਕੇ ਕਿਸਾਨਾਂ ਦੀ ਵਾਜਿਬ ਮੰਗ ਤੁਰੰਤ ਪੂਰੀ ਕਰਨ ਦੀ ਮੰਗ ਕੀਤੀ। ਧਰਨੇ ਦੀ ਅਗਵਾਈ ਕਰ ਰਹੇ ਮੱਛਲੀ ਖੁਰਦ ਦੇ ਕਿਸਾਨਾਂ ਜਸਵੰਤ ਸਿੰਘ, ਸ਼ੇਰ ਸਿੰਘ ਦੋਵੇਂ ਸਾਬਕਾ ਸਰਪੰਚ, ਜਸਵਿੰਦਰ ਸਿੰਘ ਸਾਬਕਾ ਸਰਪੰਚ ਗਿੱਦੜਪੁਰ, ਦਲੀਪ ਸਿੰਘ ਬਾਜਵਾ, ਵਰਿੰਦਰ ਸਿੰਘ, ਬਿਕਰਮਜੀਤ ਸਿੰਘ, ਸਵਰਨ ਸਿੰਘ ਨੰਬਰਦਾਰ, ਕੁਲਦੀਪ ਸਿੰਘ, ਅਮਰੀਕ ਸਿੰਘ, ਗੁਰਦੇਵ ਸਿੰਘ, ਸੁਰਜੀਤ ਸਿੰਘ, ਮੇਜਰ ਸਿੰਘ, ਗੁਰਵਿੰਦਰ ਸਿੰਘ, ਬਾਵਾ ਸਿੰਘ, ਜਗਤਾਰ ਸਿੰਘ ਜਸਵਿੰਦਰ ਸਿੰਘ, ਸੰਤ ਸਿੰਘ ,ਦੀਨ ਮੁਹੰਮਦ, ਲਾਭ ਸਿੰਘ ਮੱਛਲੀ ਕਲਾ ਨੇ ਦੱਸਿਆ ਕਿ ਲੋਕਾਂ ਲਈ ਇਸ ਹਾਈਵੇਅ ’ਤੇ ਚੜਨ ਲਈ ਕੋਈ ਸਲਿੱਪ ਰੋਡ ਨਹੀਂ ਬਣਾਈ ਗਈ ਅਤੇ ਹੁਣ ਹੋਰ ਰਸਤਿਆਂ ਨੂੰ ਹਾਈਵੇਅ ਅਥਾਰਟੀ ਦੁਆਰਾ ਰੋਕਾਂ ਲਗਾ ਕੇ ਬੰਦ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਖੇਤਾਂ ਨੂੰ ਜਾਣ ਵਾਲੇ ਰਸਤਿਆਂ ‘ਤੇ ਵੀ ਰੋਕਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ ਤੇ ਹਾਈਵੇਅ ਤੋਂ ਦੂਜੇ ਪਾਸੇ ਦੀਆਂ ਜ਼ਮੀਨਾਂ ਤੱਕ ਜਾਣ ਲਈ ਕਿਸਾਨਾਂ ਨੂੰ ਕਈਂ-ਕਈਂ ਕਿਲੋਮੀਟਰ ਦਾ ਵਾਧੂ ਪੰਧ ਤੈਅ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੱਛਲੀ ਖੁਰਦ ਦੇ ਵਸਨੀਕਾਂ ਨੂੰ ਕੌਮੀ ਮਾਰਗ ਤੇ ਚੜਨ ਅਤੇ ਖੇਤਾਂ ਤੱਕ ਜਾਣ ਲਈ ਲਾਂਘੇ ਨਹੀਂ ਮਿਲਦੇ, ਉਦੋਂ ਤੱਕ ਉਹ ਧਰਨਾ ਜਾਰੀ ਰੱਖਣਗੇ।

ਧਰਨਾਕਾਰੀਆਂ ਨੇ ਕਿਹਾ ਕਿ ਜੇਕਰ ਪ੍ਰਸਾਸ਼ਨ ਨੇ ਉਨ੍ਹਾਂ ਦੀ ਹੱਕੀ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਵੱਡੀ ਇਕੱਤਰਤਾ ਕਰਕੇ ਅਗਲੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਜਾਵੇਗਾ।

Advertisement
Show comments