ਭੰਗੜਾ ਕਲਾਕਾਰ ਭੁਪਿੰਦਰ ਸਿੰਘ ਝੱਜ ਦਾ ਸਨਮਾਨ
ਪੰਜਾਬ ਸਿਵਲ ਸਕੱਤਰੇਤ ਦੇ ਵੱਖ-ਵੱਖ ਮੁਲਾਜ਼ਮ ਆਗੂਆਂ ਵੱਲੋਂ ਉਘੇ ਖੂਨਦਾਨੀ ਅਤੇ ਭੰਗੜਾ ਕਲਾਕਾਰ ਭੁਪਿੰਦਰ ਝੱਜ ਨੂੰ ਸਨਮਾਨਿਤ ਕੀਤਾ ਗਿਆ।
ਸਕੱਤਰੇਤ ਪੀਐੱਸਐੱਸ ਕਾਡਰ ਦੇ ਸਰਪ੍ਰਸਤ ਪਰਮਦੀਪ ਸਿੰਘ ਭਬਾਤ (ਤਿੰਨ ਸਟੇਟ ਅਵਾਰਡੀ) ਗੁਰਜੀਤ ਸਿੰਘ, ਪਰਮਜੀਤ ਸਿੰਘ ਮੁੰਧੋਂ (ਦੋਵੇਂ ਅਧੀਨ ਸਕੱਤਰ), ਸਕੱਤਰੇਤ ਸਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਆਦਿ ਨੇ ਦੱਸਿਆ ਕਿ ਸ੍ਰੀ ਝੱਜ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਿਵਲ ਸਕੱਤਰੇਤ ਕਲਚਰਲ ਸੁਸਾਇਟੀ, ਮਾਲਵਾ ਆਰਟ ਅਤੇ ਵੈੱਲਫੇਅਰ ਕਲਚਰਲ ਸੁਸਾਇਟੀ ਅਤੇ ਹੋਰ ਕਈ ਸਮਾਜਿਕ ਅਤੇ ਸੱਭਿਆਚਾਰਕ ਸੰਸਥਾਵਾਂ ਨਾਲ ਜੁੜੇ ਹੋਏ ਹਨ, ਜੋ ਕਿ ਹੁਣ ਤੱਕ ਤਕਰੀਬਨ 21 ਵਾਰ ਖੂਨਦਾਨ ਕਰ ਚੁੱਕੇ ਹਨ ਅਤੇ ਹਮੇਸ਼ਾ ਹੀ ਲੋੜਵੰਦਾਂ ਦੀ ਸਹਾਇਤਾ ਲਈ ਤੱਤਪਰ ਰਹਿੰਦੇ ਹਨ। ਅਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਵੀ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਜਸਪ੍ਰੀਤ ਸਿੰਘ ਰੰਧਾਵਾ, ਕੁਲਵਿੰਦਰ ਸਿੰਘ ਸੰਘਾਲਾ, ਸੁਖਦੇਵ ਸਿੰਘ ਨਵਾਂਗਰਾਓ, ਰਵੀ ਕਟੌਰ, ਸਿਮਰਨਦੀਪ ਸਿੰਘ, ਜਗਦੀਸ਼ ਕੋਹਲੀ, ਪਵਨ ਕੁਮਾਰ, ਜਗਦੀਪ ਸਿੰਘ ਕੁੰਬੜਾ ਨੇ ਝੱਜ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ।