ਬੇਦੀ ਵੱਲੋਂ ਮੁਹਾਲੀ ਦੀ ਗੰਦਗੀ ਸਬੰਧੀ ਕਮਿਸ਼ਨਰ ਨੂੰ ਪੱਤਰ
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਨਗਰ ਨਿਗਮ ਕਮਿਸਨਰ ਨੂੰ ਸਹਿਰ ਦੀ ਸਫ਼ਾਈ ਸਬੰਧੀ ਇਕ ਪੱਤਰ ਲਿਖ ਕੇ ਮੌਜੂਦਾ ਹਾਲਤ ’ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਸਹਿਰ ਦੀਆਂ ਮੁੱਖ ਅਤੇ ਬੀ ਸੜਕਾਂ ਨਾਲ ਨਾਲ ਪਾਰਕਿੰਗ ਖੇਤਰਾਂ ਦੀ ਸਫ਼ਾਈ ਦਾ ਕੰਮ ਠੇਕੇ ਤੇ ਦਿੱਤਾ ਗਿਆ ਹੈ ਪਰ ਸਫ਼ਾਈ ਠੇਕੇਦਾਰ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਹੀਂ ਨਿਭਾ ਰਿਹਾ।
ਉਨ੍ਹਾਂ ਕਿਹਾ ਕਿ ਸਫ਼ਾਈ ਦੀ ਮਾੜੀ ਹਾਲਤ ਕਾਰਨ ਮਾਰਕੀਟਾਂ ਵਿੱਚ ਕੂੜੇ ਦੇ ਢੇਰ ਇਕੱਠੇ ਹੋ ਰਹੇ ਹਨ, ਜੋ ਕਈ ਦਿਨਾਂ ਤੱਕ ਨਾ ਉਠਾਏ ਜਾਣ ਕਾਰਨ ਸੜਨ ਲੱਗ ਪਏ ਹਨ। ਨਾਗਰਿਕਾਂ ਨੂੰ ਗੰਦੀ ਬਦਬੂ ਅਤੇ ਗੰਭੀਰ ਸਿਹਤ ਖਤਰੇ ਪੈਦਾ ਹੋ ਰਹੇ ਹਨ। ਇਸ ਤੋਂ ਇਲਾਵਾ, ਸਹਿਰ ਦੀਆਂ ਮੁੱਖ ਸੜਕਾਂ ਦੇ ਫੁੱਟਪਾਥਾਂ ’ਤੇ ਜੰਗਲੀ ਬੂਟੀਆਂ ਦਾ ਕਬਜਾ ਹੋ ਚੁੱਕਾ ਹੈ, ਜਿਸ ਨਾਲ ਲੋਕਾਂ ਲਈ ਤੁਰਨ ਵਾਸਤੇ ਰਸਤਾ ਹੀ ਨਹੀਂ ਬਚਿਆ।
ਉਨ੍ਹਾਂ ਕਿਹਾ ਕਿ ਪਿਛਲੀ ਨਿਗਮ ਮੀਟਿੰਗ ਵਿੱਚ ਵੀ ਇਹ ਮਾਮਲਾ ਚੁੱਕਿਆ ਗਿਆ ਸੀ, ਪਰ ਸਫਾਈ ਠੇਕੇਦਾਰ ਵੱਲੋਂ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਾਂ ਤਾਂ ਇਸ ਠੇਕੇਦਾਰ ਦੇ ਠੇਕੇ ਦੀ ਰਕਮ 25 ਫ਼ੀਸਦੀ ਵਧਾ ਦਿੱਤੀ ਜਾਵੇ ਜਾਂ ਠੇਕਾ ਰੱਦ ਕੀਤਾ ਜਾਵੇ ਜਾਂ ਕੋਈ ਹੋਰ ਵਿਕਲਪ ਤਲਾਸ਼ਿਆ ਜਾਵੇ ਅਤੇ ਇਸ ਦਾ ਠੇਕਾ ਕੈਂਸਲ ਕੀਤਾ ਜਾਵੇ।