ਬੀਬੀਐੱਮਬੀ ਵੱਲੋਂ ਵਕੀਲਾਂ ਦੇ ਕੈਬਿਨ ਰੱਖਣ ਦਾ ਵਿਰੋਧ
ਬਾਰ ਐਸੋਸੀਏਸ਼ਨ ਨੰਗਲ ਨੇ ਪੰਜਾਬ ਸਰਕਾਰ ਤੋਂ ਦਖ਼ਲ ਮੰਗਿਆ
Advertisement
ਨੰਗਲ ਸ਼ਹਿਰ ਵਿੱਚ ਕੋਰਟ ਅੱਗੇ ਵਕੀਲਾਂ ਦੇ ਕੈਬਿਨ ਰੱਖਣ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਬੀਬੀਐੱਮਬੀ ਦੇ ਅਧਿਕਾਰੀਆਂ ਦੇ ਵਿਰੋਧ ਕਰਨ ਕਾਰਨ ਬਾਰ ਐਸੋਸੀਏਸ਼ਨ ਨੰਗਲ ਦੇ ਵਕੀਲਾਂ ਵਿੱਚ ਰੋਸ ਹੈ। ਵਕੀਲਾਂ ਨੇ ਰੋਸ ਵਜੋਂ ਆਪਣਾ ਕੰਮ ਬੰਦ ਕਰ ਕੇ ਅਦਾਲਤ ਦਾ ਬਾਈਕਾਟ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਿਸ ਥਾਂ ’ਤੇ ਕੈਬਿਨ ਰੱਖੇ ਜਾਣੇ ਹਨ ਉਹ ਬੀਬੀਐੱਮਬੀ ਦੀ ਮਲਕੀਅਤ ਹੈ। ਵਿਭਾਗ ਦੇ ਐਕਸੀਅਨ ਸੁਰਿੰਦਰ ਧੀਮਾਨ ਨੇ ਕਿਹਾ ਕਿ ਕੋਰਟ ਨਜ਼ਦੀਕ ਬੀਬੀਐੱਮਬੀ ਦੀ ਜ਼ਮੀਨ ’ਤੇ ਕਿਸੇ ਨੂੰ ਵੀ ਕੈਬਿਨ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਧਰ, ਜ਼ਿਲ੍ਹਾ ਬਾਰ ਐਸੋਸੀਏਸ਼ਨ ਰੂਪਨਗਰ ਦੇ ਸਾਬਕਾ ਪ੍ਰਧਾਨ ਐਡਵੋਕੇਟ ਪਰਮਜੀਤ ਸਿੰਘ ਪੰਮਾ ਕਿਹਾ ਕਿ ਸੱਤ ਸਾਲ ਬੀਤਣ ਮਗਰੋਂ ਵੀ ਵਕੀਲਾਂ ਦੇ ਬੈਠਣ ਲਈ ਢੁਕਵੇਂ ਪ੍ਰਬੰਧਾਂ ਦੀ ਘਾਟ ਹੈ। ਵਕੀਲਾਂ ਨੂੰ ਆਪਣੇ ਖ਼ਰਚੇ ’ਤੇ ਅਸਥਾਈ ਕੈਬਿਨ ਬਣਾਉਣ ਲਈ ਮਜਬੂਰ ਕੀਤਾ ਗਿਆ। ਇਨ੍ਹਾਂ ਨੂੰ ਰੱਖਣ ਲਈ ਵੀ ਬੀਬੀਐੱਮਬੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੌਕੇ ਵਕੀਲ ਵਿਸ਼ਾਲ ਸੈਣੀ, ਕੇਕੇ ਵਰਮਾ, ਪੀਕੇ ਨੱਡਾ, ਵਿਵਕ ਸੋਨੀ, ਰੋਸ਼ਨ ਕਨੋਜ਼ੀਆ, ਹਰਜਿੰਦਰ ਭੱਲੜੀ, ਦੀਪਕ ਚੰਦੇਲ, ਆਸ਼ਤੋਸ਼ ਪਟਿਆਲ, ਅਰੁਣ ਕੌਸ਼ਲ ਆਦਿ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮੁੱਦੇ ’ਤੇ ਬੀਬੀਐੱਮਬੀ ਨਾਲ ਗੱਲਬਾਤ ਕਰ ਕੇ ਕੈਬਿਨ ਰੱਖਣ ਦੀ ਇਜਾਜ਼ਤ ਦਿਵਾਈ ਜਾਵੇ।
Advertisement
Advertisement