ਬੀ ਬੀ ਐੱਮ ਬੀ ਦੀ ਭਲਕ ਦੀ ਮੀਟਿੰਗ ਰੱਦ
                      ਚੰਡੀਗੜ੍ਹ ਸਥਿਤ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ ਬੀ ਐੱਮ ਬੀ) ਵਿਚ 31 ਅਕਤੂਬਰ ਨੂੰ ਹੋਣ ਵਾਲੀ ਚਾਰ ਸੂਬਿਆਂ ਦੀ ਮੀਟਿੰਗ ਹਾਲ ਦੀ ਘੜੀ ਰੱਦ ਕਰ ਦਿੱਤੀ ਗਈ ਹੈ। ਬੀ ਬੀ ਐੱਮ ਬੀ ਨੇ ਹਾਲਾਂਕਿ ਮੀਟਿੰਗ ਰੱਦ ਕਰਨ ਬਾਰੇ ਕੁਝ...
                
        
        
    
                 Advertisement 
                
 
            
        
ਚੰਡੀਗੜ੍ਹ ਸਥਿਤ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ ਬੀ ਐੱਮ ਬੀ) ਵਿਚ 31 ਅਕਤੂਬਰ ਨੂੰ ਹੋਣ ਵਾਲੀ ਚਾਰ ਸੂਬਿਆਂ ਦੀ ਮੀਟਿੰਗ ਹਾਲ ਦੀ ਘੜੀ ਰੱਦ ਕਰ ਦਿੱਤੀ ਗਈ ਹੈ। ਬੀ ਬੀ ਐੱਮ ਬੀ ਨੇ ਹਾਲਾਂਕਿ ਮੀਟਿੰਗ ਰੱਦ ਕਰਨ ਬਾਰੇ ਕੁਝ ਵੀ ਸਪੱਸ਼ਟ ਨਹੀਂ ਕੀਤਾ ਹੈ ਅਤੇ ਨਾ ਹੀ ਮੀਟਿੰਗ ਦੀ ਨਵੀਂ ਤਰੀਕ ਐਲਾਨੀ ਹੈ। ਮੀਟਿੰਗ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਨੇ ਸ਼ਾਮਲ ਹੋਣਾ ਸੀ। ਸੂਤਰਾਂ ਅਨੁਸਾਰ ਬੀ ਬੀ ਐੱਮ ਬੀ ਨੇ ਸੁਰੱਖਿਆ ਪ੍ਰਬੰਧਾਂ ਦਾ ਹਵਾਲਾ ਦਿੰਦਿਆਂ ਮੀਟਿੰਗ ਰੱਦ ਕੀਤੀ ਹੈ। ਬੀ ਬੀ ਐੱਮ ਬੀ ਦੇ ਅਧਿਕਾਰੀਆਂ ਨੇ ਚੰਡੀਗੜ੍ਹ ਪੁਲੀਸ ਤੋਂ 31 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਲਈ ਸਖਤ ਸੁਰੱਖਿਆ ਪ੍ਰਬੰਧ ਕਰਨ ਦੀ ਮੰਗ ਕੀਤੀ ਸੀ। ਇਸ ਸਬੰਧੀ ਚੰਡੀਗੜ੍ਹ ਪੁਲੀਸ ਨੂੰ ਪੱਤਰ ਵੀ ਲਿਖਿਆ ਗਿਆ ਸੀ।
                 Advertisement 
                
 
            
        
                 Advertisement 
                
 
            
         
 
             
            