ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਾਸਮਾ ਵਾਸੀਆਂ ਨੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ

ਪਿੰਡ ਬਾਸਮਾ ਅਤੇ ਬਾਸਮਾ ਕਲੋਨੀ ਦੇ ਵਸਨੀਕਾਂ ਵੱਲੋਂ ਐੱਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਦੋ ਵੱਡੀਆਂ ਟਰਾਲੀਆਂ ਰਾਸ਼ਨ ਅਤੇ 160 ਕੁਇੰਟਲ ਦੇ ਕਰੀਬ ਪਸ਼ੂਆਂ ਲਈ ਚਾਰਾ ਭੇਜਿਆ ਗਿਆ ਹੈ। ਹੜ੍ਹ ਪੀੜਤਾਂ ਲਈ ਰਾਹਤ ਸਮਗਰੀ ਦੀਆਂ ਚਾਰ ਟਰਾਲੀਆਂ ਨੂੰ ਰਵਾਨਾ ਕਰਨ ਮੌਕੇ...
ਰਾਹਤ ਸਮੱਗਰੀ ਦੀਆਂ ਟਰਾਲੀਆਂ ਰਵਾਨਾ ਕਰਦੇ ਹੋਏ ਪਿੰਡ ਵਾਸੀ। -ਫੋਟੋ: ਚਿੱਲਾ
Advertisement

ਪਿੰਡ ਬਾਸਮਾ ਅਤੇ ਬਾਸਮਾ ਕਲੋਨੀ ਦੇ ਵਸਨੀਕਾਂ ਵੱਲੋਂ ਐੱਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਦੋ ਵੱਡੀਆਂ ਟਰਾਲੀਆਂ ਰਾਸ਼ਨ ਅਤੇ 160 ਕੁਇੰਟਲ ਦੇ ਕਰੀਬ ਪਸ਼ੂਆਂ ਲਈ ਚਾਰਾ ਭੇਜਿਆ ਗਿਆ ਹੈ। ਹੜ੍ਹ ਪੀੜਤਾਂ ਲਈ ਰਾਹਤ ਸਮਗਰੀ ਦੀਆਂ ਚਾਰ ਟਰਾਲੀਆਂ ਨੂੰ ਰਵਾਨਾ ਕਰਨ ਮੌਕੇ ਗੱਲਬਾਤ ਕਰਦਿਆਂ ਭੁਪਿੰਦਰ ਸਿੰਘ ਘੁੰਮਣ ਪ੍ਰਧਾਨ ਕਿਸਾਨ ਯੂਨੀਅਨ ਸਿੱਧੂਪੁਰ, ਤਰਸੇਮ ਲਾਲ ਸਾਬਕਾ ਸਰਪੰਚ ਬਾਸਮਾ, ਗੁਰਦੀਪ ਸਿੰਘ ਸਰਪੰਚ ਬਾਸਮਾ, ਪਤਵਿੰਦਰ ਸਿੰਘ ਸਰਪੰਚ ਬਾਸਮਾ ਕਲੋਨੀ, ਨੰਬਰਦਾਰ ਤੁਲਸਾ ਸਿੰਘ, ਪਰਮਜੀਤ ਸਿੰਘ ਪੰਮੀ, ਤਲਵਿੰਦਰ ਸਿੰਘ ਗੁਰਾਇਆ, ਸੁਖਦਰਸ਼ਨ ਸਿੰਘ, ਜਸਬੀਰ ਸਿੰਘ, ਸਾਬਕਾ ਸਰਪੰਚ ਪਾਲ ਸਿੰਘ ਨੇ ਦੱਸਿਆ ਕਿ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਕਰਨਾ ਹਰੇਕ ਵਿਅਕਤੀ ਦਾ ਇਖ਼ਲਾਕੀ ਫਰਜ਼ ਹੈ। ਉਨ੍ਹਾਂ ਦੱਸਿਆ ਕਿ 40 ਕੁਇੰਟਲ ਆਟਾ, ਪੰਜ ਕੁਇੰਟਲ ਦਾਲ, 10 ਕੁਇੰਟਲ ਆਲੂ, ਪੰਜ ਕੁਇੰਟਲ ਪਿਆਜ, 500 ਪਾਣੀ ਦੀਆਂ, ਪੇਸਟਾਂ, ਸਾਬਣ, ਦਵਾਈਆਂ ਤੋਂ ਇਲਾਵਾ ਹੋਰ ਖਾਣ ਪੀਣ ਦਾ ਸਮਾਨ ਦੀਆਂ ਦੋ ਟਰਾਲੀਆਂ ਤੋਂ ਇਲਾਵਾ ਹੜ ਪੀੜਤਾਂ ਦੇ ਪਸੂਆਂ ਲਈ 160 ਕੁਇੰਟਲ ਅਚਾਰ ਦੀਆਂ ਦੋ ਟਰਾਲੀਆਂ ਭੇਜੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੀ ਰਾਹਤ ਸਮੱਗਰੀ ਪੱਟੀ ਅਤੇ ਫਾਜ਼ਿਲਕਾ ਇਲਾਕੇ ਵਿੱਚ ਵੰਡੀ ਜਾਵੇਗੀ।

Advertisement
Advertisement
Show comments