ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੜਿੰਗ ਵੱਲੋਂ ਗੁਰਦੁਆਰਾ ਕਮੇਟੀ ਦਾ ਸਨਮਾਨ

ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਗੁਰਦੁਆਰਾ ਸ੍ਰੀ ਸਿੰਘ ਸਭਾ ਅਮਲੋਹ ਦੀ ਨਵੀਂ ਬਣੀ ਕਮੇਟੀ ਅਤੇ ਸੁਪਰ ਕਮੇਟੀ ਦੇ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਨਵੀ ਕਮੇਟੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਸਿੱਖ ਧਰਮ ਦੇ ਪ੍ਰਚਾਰ-ਪਸਾਰ ਦਾ ਕੇਂਦਰ...
Advertisement

ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਗੁਰਦੁਆਰਾ ਸ੍ਰੀ ਸਿੰਘ ਸਭਾ ਅਮਲੋਹ ਦੀ ਨਵੀਂ ਬਣੀ ਕਮੇਟੀ ਅਤੇ ਸੁਪਰ ਕਮੇਟੀ ਦੇ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਨਵੀ ਕਮੇਟੀ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਸਿੱਖ ਧਰਮ ਦੇ ਪ੍ਰਚਾਰ-ਪਸਾਰ ਦਾ ਕੇਂਦਰ ਹੈ ਅਤੇ ਇਹ ਸਾਡੀ ਸਾਂਝੀ ਵਿਰਾਸਤ ਹੈ। ਇਸ ਮੌਕੇ ਸੁਪਰ ਕਮੇਟੀ ਮੈਂਬਰ ਦਰਸ਼ਨ ਸਿੰਘ ਚੀਮਾ, ਮਾਨ ਸਿੰਘ, ਹਰਨੇਕ ਸਿੰਘ, ਪਰਮਿੰਦਰ ਸਿੰਘ ਨੀਟਾ ਸੰਧੂ, ਦਰਸ਼ਨ ਸਿੰਘ ਔਲਖ, ਪ੍ਰਧਾਨ ਕਰਮਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ, ਸੈਕਟਰੀ ਮਨਜੀਤ ਸਿੰਘ, ਮੀਤ ਪ੍ਰਧਾਨ ਲਛਮਣ ਸਿੰਘ, ਕੈਸ਼ੀਅਰ ਲਖਵਿੰਦਰ ਸਿੰਘ, ਮੈਂਬਰ ਇੰਦਰ ਸਿੰਘ, ਗੁਰਲਾਲ ਸਿੰਘ, ਗੁਰਦੀਪ ਸਿੰਘ ਅਤੇ ਬਲਦੇਵ ਸਿੰਘ ਆਦਿ ਮੌਜੂਦ ਸਨ।

ਵਪਾਰੀਆਂ ਦੀਆਂ ਮੰਗਾਂ ਹੱਲ ਕਰਨ ਦੀ ਅਪੀਲ

ਖਰੜ: ਪੰਜਾਬ ਪ੍ਰਦੇਸ਼ ਰਿਟੇਲ ਅਤੇ ਥੋਕ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਮੋਦ ਗੁਪਤਾ ਧੂਰੀ ਨੇ ਪੰਜਾਬ ਦੇ ਵਪਾਰੀਆਂ ਸਬੰਧੀ ਭਾਜਪਾ ਸੰਗਠਨ ਮੰਤਰੀ ਸ੍ਰੀਨਿਵਾਸਲੂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਮਿਲਣ ਲਈ ਉਨ੍ਹਾਂ ਦੇ ਵਫ਼ਦ ਨੂੰ ਸਮਾਂ ਦਿੱਤਾ ਜਾਵੇ। ਉਨਾਂ ਲਿਖਿਆ ਹੈ ਕਿ ਵਪਾਰੀ ਨੂੰ ਹਰ ਸਾਲ ਨਵਾਂ ਫੂਡ ਸੇਫਟੀ ਲਾਇਸੈਂਸ ਲੈਣਾ ਪੈਂਦਾ ਹੈ, ਜਿਸਦੀ ਫੀਸ ਹਰ ਸਾਲ 2000 ਰੁਪਏ ਹੈ, ਇਸ ਨੂੰ ਜ਼ਿੰਦਗੀ ਭਰ ਲਈ ਕੀਤਾ ਜਾਵੇ। ਪੈਕੇਟ ਬੰਦ ਚੀਜ਼ਾਂ ਦੇ ਨਮੂਨੇ ਭਰਨ ਦੇ ਨਾਂ ’ਤੇ ਵਪਾਰੀਆਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਜੀਐੱਸਟੀ ਟੈਕਸ ਰਿਟਰਨ ਫਾਈਲ ਕਰਨ ਵਾਲੇ ਕਾਰੋਬਾਰੀ ਦੇ ਪਰਿਵਾਰ ਲਈ ਘੱਟੋ-ਘੱਟ 20 ਲੱਖ ਰੁਪਏ ਦੀ ਮੁਫ਼ਤ ਸਿਹਤ ਬੀਮਾ ਯੋਜਨਾ ਚਾਲੂ ਕਰੇ। -ਪੱਤਰ ਪ੍ਰੇਰਕ

Advertisement

ਵਾਤਾਵਰਨ ਦੀ ਸੰਭਾਲ ਲਈ ਪ੍ਰੇਰਿਆ

ਚੰਡੀਗੜ੍ਹ: ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ 26 ਦੇ ਐੱਨਸੀਸੀ ਦੇ ਵਿਦਿਆਰਥੀਆਂ ਆਰਮੀ ਤੇ ਨੇਵਲ ਵਿੰਗ (ਲੜਕੇ ਤੇ ਲੜਕੀਆਂ) ਵੱਲੋਂ 2 ਚੰਡੀਗੜ੍ਹ ਬਟਾਲੀਅਨ ਐੱਨਸੀਸੀ ਦੇ ਨਿਰਦੇਸ਼ਨ ਹੇਠ ਵਿਕਸਤ ਭਾਰਤ ਅਭਿਆਨ ਤਹਿਤ ਭਾਰਤ ਦੀ ਬੰਜਰ ਧਰਤੀ ਨੂੰ ਹਰਿਆ-ਭਰਿਆ ਕਰਨਾ ਵਿਸ਼ੇ ’ਤੇ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਕੁੱਲ 50 ਐੱਨਸੀਸੀ ਕੈਡਿਟਸ ਨੇ ਹਿੱਸਾ ਲਿਆ। ਪ੍ਰੋਗਰਾਮ ਵਿੱਚ ਬੂਟੇ ਲਗਾਉਣ ਦੀ ਮੁਹਿੰਮ, ਹਰਿਆਵਲ ਲਈ ਸਹੁੰ, ਹਸਤਾਖ਼ਰ ਮੁਹਿੰਮ, ਜਾਗਰੂਕਤਾ ਰੈਲੀ ਅਤੇ ਕਾਲਜ ਕੈਂਪਸ ਦੀ ਸਫ਼ਾਈ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਨੇ ਕੈਡਿਟਸ, ਸਟਾਫ ਅਤੇ ਨੇਵਲ ਵਿੰਗ ਦੇ ਇੰਚਾਰਜ ਸਬ-ਲੈਫਟੀਨੈਂਟ ਡਾ. ਸੁਰਜੀਤ ਸਿੰਘ, ਆਰਮੀ ਵਿੰਗ ਦੇ ਲੈਫਟੀਨੈਂਟ ਡਾ. ਅਸੀਮ ਕੁਮਾਰ ਚੌਧਰੀ, ਲੜਕੀਆਂ ਦੇ ਵਿੰਗ ਦੇ ਲੈਫਟੀਨੈਂਟ ਅਮਨਜੋਤ ਕੌਰ ਅਤੇ ਸੀ ਟੀ ਓ ਅਨੂ ਕੌਲ ਦੀ ਸ਼ਲਾਘਾ ਕੀਤੀ। -ਟਨਸ

ਐਸ਼ਵੀਰ ਕੌਰ ਦੇ ਸਿਰ ਸਜਿਆ ‘ਮਿਸ ਤੀਜ’ ਦਾ ਤਾਜ

ਮੰਡੀ ਗੋਬਿੰਦਗੜ੍ਹ: ਦੇਸ਼ ਭਗਤ ਗਲੋਬਲ ਸਕੂਲ ਮੰਡੀ ਗੋਬਿੰਦਗੜ੍ਹ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਚੌਥੀ ਤੋਂ ਬਾਰ੍ਹਵੀਂ ਤੱਕ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ। ਮਿਸ ਤੀਜ 2025 ਮੁਕਾਬਲੇ ਦੌਰਾਨ ਬਾਰ੍ਹਵੀਂ ਦੀ ਵਿਦਿਆਰਥਣ ਐਸ਼ਵੀਰ ਕੌਰ ਨੂੰ ‘ਮਿਸ ਤੀਜ 2025’ ਦਾ ਤਾਜ ਪਹਿਨਾਇਆ ਗਿਆ ਜਦੋਂਕਿ ਭਵਨੀਸ਼ਾ ਨੂੰ ਸਰਵੋਤਮ ਪੇਸ਼ਕਾਰੀ ਲਈ ਸਨਮਾਨਿਆ ਗਿਆ ਅਤੇ ਗੁਰਲੀਨ ਕੌਰ ਨੂੰ ਐਥਨਿਕ ਐਲੀਗੈਂਸ ਦਾ ਖਿਤਾਬ ਦਿੱਤਾ ਗਿਆ। ਵਿਦਿਆਰਥੀਆਂ ਨੇ ਮਹਿੰਦੀ ਲਗਾਉਣ ਅਤੇ ਰਵਾਇਤੀ ਚੂੜੀਆਂ ਪਹਿਨਣ ਦਾ ਵੀ ਆਨੰਦ ਮਾਣਿਆ। ਚੇਅਰਮੈਨ ਡਾ. ਜ਼ੋਰਾ ਸਿੰਘ ਅਤੇ ਜਨਰਲ ਸਕੱਤਰ ਡਾ. ਤਜਿੰਦਰ ਕੌਰ ਨੇ ਭਾਗੀਦਾਰਾਂ ਦੀ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਲਾਘਾ ਕੀਤੀ। ਪ੍ਰਿੰਸੀਪਲ ਇੰਦੂ ਸ਼ਰਮਾ ਨੇ ਤੀਜ ਦੇ ਸੱਭਿਆਚਾਰਕ ਮਹੱਤਵ ’ਤੇ ਚਾਨਣਾ ਪਾਇਆ। -ਨਿੱਜੀ ਪੱਤਰ ਪ੍ਰੇਰਕ

ਸਰਬਜੀਤ ਕੌਰ ਰੁੜਕੀ ਪੁਖਤਾ ਦੀ ਸਰਪੰਚ ਬਣੀ

ਖਰੜ: ਬਲਾਕ ਖਰੜ ਦੇ ਪਿੰਡ ਰੁੜਕੀ ਪੁਖਤਾ ਵਿੱਚ ਪਿਛਲੇ ਦਿਨੀਂ ਸਰਪੰਚੀ ਲਈ ਪਈਆਂ ਵੋਟਾਂ ਵਿੱਚ ਸਰਬਜੀਤ ਕੌਰ ਜੇਤੂ ਰਹੀ। ਇਸ ਚੋਣ ਵਿੱਚ ਕੁੱਲ 984 ਵੋਟਰਾਂ ਨੇ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕੀਤਾ। ਸਰਬਜੀਤ ਕੌਰ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 178 ਵੋਟਾਂ ਦੇ ਫ਼ਰਕ ਨਾਲ ਹਰਾਇਆ। -ਪੱਤਰ ਪ੍ਰੇਰਕ

ਡੇਰਾਬੱਸੀ ਦੇ ਪਿੰਡਾਂ ’ਚ ਬਣਗੇ ਮਾਡਲ ਖੇਡ ਮੈਦਾਨ: ਰੰਧਾਵਾ

ਡੇਰਾਬੱਸੀ: ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਹਲਕਾ ਡੇਰਾਬੱਸੀ ਦੇ ਪਿੰਡਾਂ ਵਿੱਚ 9.73 ਕਰੋੜ ਨਾਲ ਮਾਡਲ ਖੇਡ ਮੈਦਾਨ ਬਣਾਏ ਜਾਣਗੇ। ਸ੍ਰੀ ਰੰਧਾਵਾ ਨੇ ਦੱਸਿਆ ਪੰਜਾਬ ਸਰਕਾਰ ਵੱਲੋਂ ਨਸ਼ੇ ਖ਼ਤਮ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਯਤਨਾਂ ਨੂੰ ਸਮਰਥਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਬੁਰਾਈਆਂ ਤੋਂ ਦੂਰ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ। ਖਿਡਾਰੀਆਂ ਨੂੰ ਸਹੂਲਤਾਂ ਅਤੇ ਮੌਕੇ ਪ੍ਰਦਾਨ ਕਰ ਕੇ ਉਨ੍ਹਾਂ ਦੀ ਊਰਜਾ ਨੂੰ ਸਿਹਤਮੰਦ ਅਤੇ ਵਧੇਰੇ ਲਾਭਕਾਰੀ ਜੀਵਨ ਸ਼ੈਲੀ ਵੱਲ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਮਾਡਲ ਖੇਡ ਮੈਦਾਨਾਂ ਦੀ ਉਸਾਰੀ ਜਲਦੀ ਹੀ ਸ਼ੁਰੂ ਹੋਣ ਦੀ ਉਮੀਦ ਹੈ। ਸਰਕਾਰ ਦਾ ਟੀਚਾ ਇੱਕ ਸਾਲ ਦੇ ਅੰਦਰ ਇਸ ਪ੍ਰਾਜੈਕਟ ਨੂੰ ਪੂਰਾ ਕਰਨਾ ਹੈ। -ਨਿੱਜੀ ਪੱਤਰ ਪ੍ਰੇਰਕ

ਹਰਿਆਣਾ ’ਚ ਐਚਟੀਈਟੀ ਅੱਜ ਤੋਂ

ਪੰਚਕੂਲਾ: ਹਰਿਆਣਾ ਸਕੂਲ ਸਿੱਖਿਆ ਬੋਰਡ ਵੱਲੋਂ ਐਚਟੀਈਟੀ ਪ੍ਰੀਖਿਆ 30 ਅਤੇ 31 ਜੁਲਾਈ ਨੂੰ ਹੋਵੇਗੀ। ਪੰਚਕੂਲਾ ਜ਼ਿਲ੍ਹੇ ਦੇ 16 ਕੇਂਦਰਾਂ ’ਤੇ 9622 ਉਮੀਦਵਾਰ ਪ੍ਰੀਖਿਆ ਦੇਣਗੇ। ਡੀਸੀ ਮੋਨਿਕਾ ਗੁਪਤਾ ਨੇ ਇਸ ਸਬੰਧ ਵਿੱਚ ਮਿਨੀ ਸਕੱਤਰੇਤ ਦੇ ਆਡੀਟੋਰੀਅਮ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪ੍ਰੀਖਿਆ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਪ੍ਰੀਖਿਆ ਪਾਰਦਰਸ਼ੀ ਢੰਗ ਨਾਲ ਕਰਵਾਉਣ ਦੇ ਹੁਕਮ ਦਿੱਤੇ। -ਪੱਤਰ ਪ੍ਰੇਰਕ

ਅੰਬਾਲਾ: ਜ਼ਿਲ੍ਹਾ ਪਰਿਸ਼ਦ ਦੇ ਸੀਈਓ ਗਗਨਦੀਪ ਸਿੰਘ ਨੇ ਦੱਸਿਆ ਕਿ ਹਰਿਆਣਾ ਸਕੂਲ ਸਿੱਖਿਆ ਬੋਰਡ ਵੱਲੋਂ ਲੈਵਲ-1, ਲੈਵਲ-2 ਅਤੇ ਲੈਵਲ-3 ਹੇਠ 30 ਤੇ 31 ਜੁਲਾਈ ਨੂੰ ਅੰਬਾਲਾ ਜ਼ਿਲ੍ਹੇ ਵਿੱਚ ਅਧਿਆਪਕ ਪਾਤਰਤਾ ਪ੍ਰੀਖਿਆ ਕਰਵਾਈ ਜਾ ਰਹੀ ਹੈ। ਦੋ ਦਿਨਾਂ ਦੌਰਾਨ 32 ਸੈਂਟਰਾਂ ’ਤੇ 12,118 ਉਮੀਦਵਾਰ ਪ੍ਰੀਖਿਆ ਵਿੱਚ ਸ਼ਾਮਿਲ ਹੋਣਗੇ। -ਪੱਤਰ ਪ੍ਰੇਰਕ

Advertisement