ਸੈਕਟਰ 26 ਦੀ ਮੰਡੀ ’ਚੋਂ ਪਾਬੰਦੀਸ਼ੁਦਾ ਲਿਫਾਫੇ ਬਰਾਮਦ
ਨਗਰ ਨਿਗਮ ਵੱਲੋਂ ਸੈਕਟਰ 26 ਮੰਡੀ ਵਿੱਚ ਅਚਾਨਕ ਛਾਪਾ ਮਾਰਿਆ। ਇਸ ਮੌਕੇ ਤਿੰਨ ਸਟਾਕਿਸਟਾਂ ਨੂੰ ਪਾਬੰਦੀਸ਼ੁਦਾ ਲਿਫਾਫੇ ਵੇਚਦੇ ਫੜਿਆ ਗਿਆ। ਇਨ੍ਹਾਂ ਸਟਾਕਿਸਟਾਂ ਦੇ ਚਲਾਨ ਕੱਟੇ ਗਏ ਅਤੇ ਨਿਰੀਖਣ ਦੌਰਾਨ ਲਗਭਗ 112 ਕਿਲੋ ਲਿਫਾਫੇ ਜ਼ਬਤ ਕੀਤੇ ਗਏ। ਇਹ ਕਾਰਵਾਈ ਸ਼ਹਿਰ ਭਰ...
Advertisement
ਨਗਰ ਨਿਗਮ ਵੱਲੋਂ ਸੈਕਟਰ 26 ਮੰਡੀ ਵਿੱਚ ਅਚਾਨਕ ਛਾਪਾ ਮਾਰਿਆ। ਇਸ ਮੌਕੇ ਤਿੰਨ ਸਟਾਕਿਸਟਾਂ ਨੂੰ ਪਾਬੰਦੀਸ਼ੁਦਾ ਲਿਫਾਫੇ ਵੇਚਦੇ ਫੜਿਆ ਗਿਆ। ਇਨ੍ਹਾਂ ਸਟਾਕਿਸਟਾਂ ਦੇ ਚਲਾਨ ਕੱਟੇ ਗਏ ਅਤੇ ਨਿਰੀਖਣ ਦੌਰਾਨ ਲਗਭਗ 112 ਕਿਲੋ ਲਿਫਾਫੇ ਜ਼ਬਤ ਕੀਤੇ ਗਏ। ਇਹ ਕਾਰਵਾਈ ਸ਼ਹਿਰ ਭਰ ਵਿੱਚ ਪਾਬੰਦੀਸ਼ੁਦਾ ਪਲਾਸਟਿਕ ਦੀ ਸਪਲਾਈ ਅਤੇ ਉਪਯੋਗ ਨੂੰ ਸਮਾਪਤ ਕਰਨ ਹਿਤ ਚਲਾਏ ਜਾ ਰਹੇ ਅਭਿਆਨ ਦਾ ਹਿੱਸਾ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜ਼ਬਤ ਕੀਤੀ ਗਈ ਪਲਾਸਟਿਕ ਨੂੰ ਸੁੱਕਾ ਕਚਰਾ ਪ੍ਰੋਸੈਸਿੰਗ ਪਲਾਂਟ (ਡ੍ਰਾਈ ਵੇਸਟ ਪ੍ਰੋਸੈਸਿੰਗ ਪਲਾਂਟ) ਵਿੱਚ ਛੰਟਾਈ ਹਿਤ ਭੇਜਿਆ ਗਿਆ ਹੈ ਅਤੇ ਉਸ ਨੂੰ ਪਲਾਸਟਿਕ ਵੇਸਟ ਮੈਨੇਜਮੈਂਟ ਨਿਯਮਾਂ ਦੇ ਤਹਿਤ ਉਚਿਤ ਤੌਰ ’ਤੇ ਨਸ਼ਟ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪਾਬੰਦੀਸ਼ੁਦਾ ਪਲਾਸਟਿਕ ਦੀ ਵਿਕਰੀ, ਵੰਡ, ਢੋਆ-ਢੁਆਈ ਜਾਂ ਵਰਤੋਂ ਨਾ ਕੀਤੀ ਜਾਵੇ ਅਤੇ ਨਿਯਮਾਂ ਦਾ ਉਲੰਘਣ ਕਰਨ ਵਾਲ਼ਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜੁਰਮਾਨਾ ਲਗਾਇਆ ਜਾਵੇਗਾ।
Advertisement
Advertisement