ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਖਰੜ ਨੇੜੇ ਮੁਕਾਬਲੇ ’ਚ ਲੱਕੀ ਪਟਿਆਲ ਗਰੋਹ ਦਾ ਮੈਂਬਰ ਕਾਬੂ

ਮੁਲਜ਼ਮ ਦੀ ਪਛਾਣ ਰਣਬੀਰ ਰਾਣਾ ਵਜੋਂ ਹੋਈ; ਮਸ਼ਕੂਕ ਨੇ 5 ਨਵੰਬਰ ਨੂੰ ਸੈਕਟਰ 38 ’ਚ ਹੋਟਲ ਕਾਰੋਬਾਰੀ ਦੇ ਘਰ ਦੇ ਬਾਹਰ ਚਲਾਈਆਂ ਸੀ ਗੋਲੀਆਂ
ਸੰਕੇਤਕ ਤਸਵੀਰ।
Advertisement

ਖਰੜ ਦੇ ਅਜਨਾਲਾ ਪਿੰਡ ਵਿੱਚ ਅੱਜ ਸਵੇਰੇ ਪੁਲੀਸ ਨਾਲ ਹੋਏ ਸੰਖੇਪ ਮੁਕਾਬਲੇ ਦੌਰਾਨ ਜਵਾਬੀ ਗੋਲੀਬਾਰੀ ਵਿੱਚ ਲੱਕੀ ਪਟਿਆਲ ਗਰੋਹ ਦਾ ਮੈਂਬਰ ਰਣਬੀਰ ਰਾਣਾ ਜ਼ਖ਼ਮੀ ਹੋ ਗਿਆ। ਰਾਣਾ 5 ਨਵੰਬਰ ਨੂੰ ਸੈਕਟਰ 38 ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਕਥਿਤ ਸ਼ਾਮਲ ਸੀ। ਮੁਕਾਬਲੇ ਦੌਰਾਨ ਉਸ ਦੀ ਲੱਤ ਵਿੱਚ ਸੱਟ ਲੱਗੀ ਅਤੇ ਉਸ ਨੂੰ ਖਰੜ ਸਬ ਡਿਵੀਜ਼ਨਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਮੁਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਕਿਹਾ, ‘‘ਪੁਲੀਸ ਨੇ ਹਾਲ ਹੀ ਵਿਚ ਦੋ ਲੋੜੀਂਦੇ ਵਿਅਕਤੀਆਂ ਅਰਸ਼ਜੋਤ ਵਾਸੀ ਬੱਲੋਮਾਜਰਾ ਅਤੇ ਜਸ਼ਨ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਪੁਲੀਸ ਰਾਣਾ ਤੱਕ ਪਹੁੰਚੀ। ਇਨ੍ਹਾਂ ਤਿੰਨਾਂ ਵਿਰੁੱਧ ਅਸਲਾ ਐਕਟ ਅਤੇ ਦੰਗਿਆਂ ਦੇ ਕਈ ਮਾਮਲੇ ਦਰਜ ਹਨ। ਖਰੜ ਦਾ ਰਹਿਣ ਵਾਲਾ ਰਾਣਾ ਇਲਾਕੇ ਵਿੱਚ ਇੱਕ ਅਪਰਾਧ ਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਸੀ ਪਰ ਅੱਜ ਸਵੇਰੇ ਪੁਲੀਸ ਦੇ ਕਾਬੂ ਆ ਗਿਆ। ਅੱਜ ਰਾਣਾ ਤੋਂ ਇੱਕ ਹੋਰ ਪਿਸਤੌਲ ਬਰਾਮਦ ਕੀਤਾ ਗਿਆ ਹੈ।’’ ਪੁਲੀਸ ਨੇ ਕਿਹਾ ਕਿ ਅਰਸ਼ਜੋਤ ਕੁਝ ਮਹੀਨੇ ਪਹਿਲਾਂ ਗਾਇਕ ਬੰਟੀ ਬੈਂਸ ’ਤੇ ਗੋਲੀਬਾਰੀ ਵਿੱਚ ਸ਼ਾਮਲ ਸੀ।

Advertisement

5 ਨਵੰਬਰ ਦੀ ਰਾਤ ਨੂੰ ਸੈਕਟਰ 38 ਵਿੱਚ ਹੋਟਲ ਮਾਲਕ ਤਾਰਾ ਸਿੰਘ ਸੈਣੀ ਦੇ ਘਰ ਦੇ ਬਾਹਰ ਚਾਰ ਗੋਲੀਆਂ ਚਲਾਈਆਂ ਗਈਆਂ, ਹਾਲਾਂਕਿ ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਸੈਣੀ ਮੁਹਾਲੀ ਦੇ ਸੈਕਟਰ 119 ਦੇ ਟੀਡੀਆਈ ਸਿਟੀ ਵਿਖੇ ਰੀਜੈਂਟਾ ਪਲੇਸ ਹੋਟਲ ਦਾ ਮਾਲਕ ਹੈ। ਗੋਲੀਆਂ ਸੈਣੀ ਦੇ ਕਿਰਾਏਦਾਰ ਦੀ ਜੀਪ, ਉਸ ਦੇ ਘਰ ਦੀ ਕੰਧ ਅਤੇ ਗੇਟਾਂ ’ਤੇ ਲੱਗੀਆਂ ਸਨ। ਸੀਸੀਟੀਵੀ ਫੁਟੇਜ ਦੀ ਜਾਂਚ ਵਿੱਚ ਪਤਾ ਲੱਗਾ ਕਿ ਬਾਈਕ ’ਤੇ ਸਵਾਰ ਦੋ ਵਿਅਕਤੀਆਂ ਨੇ ਰਾਤ 12.30 ਵਜੇ ਦੇ ਕਰੀਬ ਚਾਰ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਭੱਜ ਗਏ। ਮੁਹਾਲੀ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਸੈਣੀ ਨੇ ਕਿਹਾ ਸੀ ਕਿ ਉਸ ਨੂੰ ਇੱਕ ਅਣਜਾਣ ਨੰਬਰ ਤੋਂ ਫ਼ੋਨ ਆਇਆ ਸੀ ਜਿਸ ਵਿੱਚ ਫ਼ੋਨ ਕਰਨ ਵਾਲੇ ਨੇ ਆਪਣੀ ਪਛਾਣ ਲੱਕੀ ਪਟਿਆਲ ਵਜੋਂ ਦੱਸੀ ਸੀ।

Advertisement
Show comments