ਬਜਰੂੜ ਸਕੂਲ ਜ਼ਿਲ੍ਹੇ ’ਚੋਂ ਮੋਹਰੀ
ਬਲਵਿੰਦਰ ਰੈਤ
ਨੂਰਪੁਰ ਬੇਦੀ, 8 ਮਾਰਚ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜਰੂੜ ਨੇ ‘ਐਵਾਰਡ ਫਾਰ ਬੈਸਟ ਗਵਰਮੈਂਟ ਸਕੂਲ ਇਨ ਡਿਸਟਰਿਕਟ’ ਤਹਿਤ ਰੂਪਨਗਰ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਪਹਿਲਾ ਸਥਾਨ ਪ੍ਰਾਪਤ ਕਰਨ ’ਤੇ ਵਿਭਾਗ ਵੱਲੋਂ 10 ਲੱਖ ਰੁਪਏ ਦਾ ਐਵਾਰਡ ਸਕੂਲ ਦੀ ਬਿਹਤਰੀ ਲਈ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿੱਦਿਅਕ ਖੇਤਰ, ਸਹਿ ਵਿਦਿਅਕ ਕਿਰਿਆਵਾਂ, ਆਧੁਨਿਕ ਢਾਂਚੇ ਨਾਲ ਲੈਸ ਸਕੂਲ ਇਮਾਰਤ ਅਤੇ ਵਿਸ਼ੇਸ਼ ਤੌਰ ’ਤੇ ਸੂਬੇ ਅਤੇ ਰਾਸਟਰ ਪੱਧਰ ਤੇ ਖੇਡਾਂ ਦੀਆਂ ਪ੍ਰਾਪਤੀਆਂ ਵਿੱਚ ਚੰਗੀ ਕਾਰਗੁਜ਼ਾਰੀ ’ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮੈਨੇਜਮੈਂਟ ਕਮੇਟੀ ਤੇ ਸਰਪੰਚ ਨਰਿੰਦਰ ਸਿੰਘ ਨਿੰਦੀ ਅਤੇ ਸਮੂਹ ਪੰਚਾਇਤ ਦਾ ਧੰਨਵਾਦ ਕੀਤਾ। ਉਨ੍ਹਾਂ ਵੱਲੋਂ ਇਹ ਪ੍ਰਾਪਤੀ ਦਾ ਸਿਹਰਾ ਸਮੂਹ ਸਟਾਫ ਵਿਦਿਆਰਥੀਆਂ ਗ੍ਰਾਮ ਪੰਚਾਇਤ ਬਜਰੂੜ ਸਕੂਲ ਮੈਨੇਜਮੈਂਟ ਕਮੇਟੀ ਨੂੰ ਸਮਰਪਿਤ ਕੀਤਾ। ਵਿਧਾਇਕ ਐਡਵੋਕੇਟ ਦਿਨੇਸ ਚੱਢਾ ਨੇ ਇਸ ਪ੍ਰਾਪਤੀ ਲਈ ਵਿਸ਼ੇਸ਼ ਤੌਰ ’ਤੇ ਪ੍ਰਿੰਸੀਪਲ ਵਰਿੰਦਰ ਸ਼ਰਮਾ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਗੁਰਬਿੰਦਰ ਸਿੰਘ, ਲੈਕਚਰਾਰ ਪ੍ਰਲਾਦ ਸਿੰਘ, ਸੰਜੀਵ ਕੁਮਾਰ, ਤਨਵੀਰ ਸਿੰਘ, ਹਰਜਿੰਦਰ ਸਿੰਘ, ਜਗਮੋਹਨ ਕੌਰ, ਰੂਬੀ ਬਾਲਾ, ਰਣਜੀਤ ਕੌਰ, ਜਸਵਿੰਦਰ ਕੌਰ, ਗਗਨਦੀਪ ਕੌਰ, ਸੋਨਿਕਾ ਹੀਰਾ, ਮਨਦੀਪ ਕੌਰ, ਹਰਪ੍ਰੀਤ ਕੌਰ, ਸਿਮਰਨਜੀਤ ਕੌਰ, ਰੇਖਾ ਰਾਣੀ, ਅਮਨਪ੍ਰੀਤ ਕੌਰ, ਮਨਜੀਤ ਕੌਰ, ਨੀਸਾ ਰਾਣੀ, ਪਰਮਜੀਤ ਕੌਰ, ਕਿਰਨ, ਬਾਬੂ ਪ੍ਰੇਮ ਚੰਦ, ਬਲਜੀਤ ਸਿੰਘ, ਸੁਖਵਿੰਦਰ ਸਿੰਘ, ਜਸਵੀਰ ਸਿੰਘ, ਲਖਵਿੰਦਰ ਸਿੰਘ ਕੈਂਪ ਮੈਨੇਜਰ, ਦਲੀਪ ਚੰਦ, ਕਰਨ ਪਰਾਸਰ ਤੇ ਪਰਮਜੀਤ ਕੌਰ ਹਾਜ਼ਰ ਸਨ।
ਹਾਈ ਸਕੂਲ ਭਾਉਵਾਲ ਨੂੰ ਉੱਤਮ ਸਕੂਲ ਪੁਰਸਕਾਰ
ਸਰਕਾਰੀ ਹਾਈ ਸਕੂਲ ਭਾਉਵਾਲ ਨੇ ਜ਼ਿਲ੍ਹਾ ਉੱਤਮ ਸਕੂਲ ਪੁਰਸਕਾਰ ਜਿੱਤਿਆ ਹੈ। ਇਹ ਗੌਰਵਮਈ ਪੁਰਸਕਾਰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਮਿਉਂਸਿਪਲ ਭਵਨ, ਸੈਕਟਰ 35-ਏ, ਚੰਡੀਗੜ੍ਹ ਵਿੱਚ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਸਕੂਲ ਇੰਚਾਰਜ ਗੁਰਪ੍ਰੀਤ ਕੌਰ ਨੂੰ ਦਿੱਤਾ ਗਿਆ। ਇਸ ਸਕੂਲ ਨੂੰ ਸੱਤ ਲੱਖ 50 ਹਜ਼ਾਰ ਦੀ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ। ਇਸ ਮੌਕੇ ਸਕੂਲ ਇੰਚਾਰਜ ਗੁਰਪ੍ਰੀਤ ਕੌਰ, ਮਨਜਿੰਦਰ ਕੌਰ, ਗੁਰਪ੍ਰੀਤ ਸਿੰਘ, ਯੋਗੇਸ ਕੁਮਾਰ, ਹਰਜਿੰਦਰ ਲਾਲ,ਬਲਜੀਤ ਸਿੰਘ, ਅਮਰਜੀਤ ਕੌਰ ਅਤੇ ਗੁਰਦੀਪ ਕੌਰ ਮੌਜੂਦ ਸਨ।