ਬੈਂਸ ਵੱਲੋਂ ਪਿੰਡ ਹਰਸਾ ਬੇਲਾ ਦਾ ਦੌਰਾ
ਸਤਲੁਜ ਦਰਿਆ ਦੀ ਮਾਰ ਹੇਠ ਆਏ ਪਿੰਡ ਹਰਸਾ ਬੇਲਾ ਦਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੌਰਾ ਕੀਤਾ ਅਤੇ ਦਰਿਆ ਕੰਢੇ 14 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਡੰਗਿਆਂ ਦਾ ਜਾਇਜ਼ਾ ਲਿਆ। ਦੱਸਣਯੋਗ ਹੈ ਕਿ ਇਥੇ ਦਰਿਆ ਵਿੱਚ ਪਾਣੀ ਵੱਧ ਆਉਣ ਨਾਲ ਗੁਰਦੁਆਰੇ ਵਿੱਚ ਪਾਣੀ ਦਾਖਲ ਹੋ ਗਿਆ ਸੀ, ਮੰਤਰੀ ਬੈਂਸ ਨੇ ਗੁਰਦੁਆਰੇ ਦੀ ਇਮਾਰਤ ਨੂੰ ਬਚਾਉਣ ਲਈ ਡੰਗੇ ਲਗਾਉਣ ਦੀਆਂ ਹਦਾਇਤਾ ਦਿੱਤੀਆਂ ਸਨ। ਉਨ੍ਹਾਂ ਇਸ ਮੌਕੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਇਲਾਕੇ ’ਤੇ ਲਗਾਤਾਰ ਨਜ਼ਰ ਰੱਖੀ ਜਾਵੇ। ਕਿਉਂਕਿ ਅਗਲੇ ਦਿਨਾਂ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਹੈ। ਜੇ ਇਹ ਦਿਨ ਸੁਰੱਖਿਅਤ ਰਹੇ ਤਾਂ ਸਾਡਾ ਇਲਾਕਾ ਹੜ੍ਹਾਂ ਦੀ ਮਾਰ ਤੋਂ ਬਚਿਆ ਰਹੇਗਾ। ਮੰਤਰੀ ਬੈਂਸ ਨੇ ਆਪਣੇ ਵਾਲੰਟੀਅਰ ਦੇ ਸਹਿਯੋਗ ਨਾਲ ਇਕੱਠੀਆਂ ਕੀਤੀਆਂ ਰਾਸ਼ਨ ਕਿੱਟਾਂ ਜ਼ਿਲ੍ਹਾ ਹੁਸ਼ਿਆਪੁਰ ਦੀ ਤਹਿਸੀਲ ਟਾਂਡਾ ਲਈ ਰਵਾਨਾ ਕੀਤੀਆਂ। ਵਾਲੰਟੀਅਰਾਂ ਨੂੰ ਇਸ ਇਲਾਕੇ ਦੇ ਦਰਿਆ ਕੰਢੇ ਦੇ ਵੱਸੇ ਪਿੰਡਾਂ ਦੇ ਲੋਕਾਂ ਨਾਲ ਤਾਲਮੇਲ ਰੱਖਣ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਜੋ ਦਰਿਆ ਦੇ ਕੰਢੇ ਵਸੇ ਪਿੰਡ ਹਰਸਾ ਬੇਲਾ ਵਿੱਚ ਸਮੱਸਿਆ ਆਈ ਹੈ ਉਸ ਦਾ ਤੁਰੰਤ ਹੱਲ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਮਾਈਨਿੰਗ ਵਿਭਾਗ ਦੇ ਐਕਸੀਅਨ ਗੁਰਤੇਜ ਸਿੰਘ ਗਰਚਾ, ਐਸਡੀਓ ਮਾਈਨਿੰਗ ਕੰਵਰਦੀਪ ਸਿੰਘ, ਸਰਪੰਚ ਰਣਜੀਤ ਕੌਰ , ਪੰਚ ਹਰਨੇਕ ਸਿੰਘ, ਟੋਨੀ, ਰਾਜਪਾਲ ਸਿੰਘ, ਗੁਰਨਾਮ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।
ਰਾਣਾ ਕੇਪੀ ਸਿੰਘ ਵੱਲੋਂ ਸਤਲੁਜ ਦੀ ਮਾਰ ਹੇਠ ਆਏ ਪਿੰਡਾਂ ਦਾ ਦੌਰਾ
Advertisementਸ੍ਰੀ ਆਨੰਦਪੁਰ ਸਾਹਿਬ (ਬੀ ਐੱਸ ਚਾਨਾ): ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਸਤਲੁਜ ਦਰਿਆ ਕੰਢੇ ਵੱਸਦੇ ਪਿੰਡ ਗੱਜਪੁਰ ਵੇਲਾ, ਸ਼ਾਹਪੁਰ ਬੇਲਾ, ਚੰਦਪੁਰ ਬੇਲਾ ਅਤੇ ਹਰੀਵਾਲ ਦਾ ਦੌਰਾ ਕਰਕੇ ਸਤਲੁਜ ਦਰਿਆ ਦੇ ਪਾਣੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਰਾਣਾ ਕੇ.ਪੀ. ਸਿੰਘ ਨੇ ਸੂਬਾ ਸਰਕਾਰ ’ਤੇ ਤਿੱਖੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਹਾਲੇ ਤੱਕ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਥੇ ਨਹੀਂ ਪਹੁੰਚਿਆ ਅਤੇ ਨਾ ਹੀ ਇਲਾਕੇ ਦੇ ਲੋਕਾਂ ਦੇ ਦੁੱਖ-ਦਰਦ ਸਰਕਾਰ ਨੇ ਸੁਣੇ ਹਨ।