ਬ੍ਰਹਾਮਣ ਮਾਜਰਾ ’ਚ ਜਾਗਰੂਕਤਾ ਸੈਮੀਨਾਰ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਅਤੇ ਨਸ਼ਾ ਮੁਕਤ ਅਭਿਆਨ ਭਾਰਤ ਵੱਲੋਂ ਨਸ਼ਾ ਮੁਕਤੀ ਕੇਂਦਰ ਬ੍ਰਹਾਮਣ ਮਾਜਰਾ ਵਿੱਚ ਜ਼ੇਰੇ ਇਲਾਜ ਨਸ਼ਾ ਪੀੜਤਾਂ ਲਈ ਕਾਊਂਸਲੰਗ ਅਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ.ਹਰਵਿੰਦਰ...
Advertisement
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਅਤੇ ਨਸ਼ਾ ਮੁਕਤ ਅਭਿਆਨ ਭਾਰਤ ਵੱਲੋਂ ਨਸ਼ਾ ਮੁਕਤੀ ਕੇਂਦਰ ਬ੍ਰਹਾਮਣ ਮਾਜਰਾ ਵਿੱਚ ਜ਼ੇਰੇ ਇਲਾਜ ਨਸ਼ਾ ਪੀੜਤਾਂ ਲਈ ਕਾਊਂਸਲੰਗ ਅਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ.ਹਰਵਿੰਦਰ ਸਿੰਘ ਭੱਟੀ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ। ਪੰਜਾਬੀ ਯੂਨੀਵਰਸਿਟੀ ਤੋਂ ਹੀ ਆਏ ਪ੍ਰੋਫੈਸਰ ਖਾਨ ਨੇ ਜ਼ਿੰਦਗੀ ਸਮਾਜ ਸੇਵਾ ਲਈ ਸਮਰਪਿਤ ਕਰਨ ਦਾ ਸੱਦਾ ਦਿੱਤਾ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਨੇ ਨਸ਼ਾ ਮੁਕਤੀ ਨਾਲ ਸਬੰਧਿਤ ਸਰਕਾਰ ਦੇ ਉਪਰਾਲਿਆਂ ਬਾਰੇ ਦੱਸਿਆ।
Advertisement
Advertisement