ਚੰਡੀਗੜ੍ਹ ਵਿੱਚ ਅੱਜ ਘੰਟਾ ਬੰਦ ਰਹੇਗਾ ਐਮਰਜੈਂਸੀ ਡਾਇਲ ਨੰਬਰ 112
ਪੁਲੀਸ ਵਿਭਾਗ ਵੱਲੋਂ ਬਦਲਵੇਂ ਨੰਬਰ ਜਾਰੀ
Advertisement
ਚੰਡੀਗੜ੍ਹ ਵਿੱਚ ਭਲਕੇ 10 ਅਕਤੂਬਰ ਨੂੰ ਇੱਕ ਘੰਟੇ ਲਈ ਐਮਰਜੈਂਸੀ ਡਾਇਲ ਨੰਬਰ-112 ਸੇਵਾ ਬੰਦ ਰਹੇਗੀ। ਇਹ ਨੰਬਰ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਇੱਕ ਘੰਟੇ ਦੀ ਮਿਆਦ ਲਈ ਬੰਦ ਰਹੇਗਾ। ਹਾਲਾਂਕਿ ਚੰਡੀਗੜ੍ਹ ਪੁਲੀਸ ਵੱਲੋਂ ਐਮਰਜੈਂਸੀ ਡਾਇਲ ਨੰਬਰ-112 ਦੇ ਬੰਦ ਹੋਣ ਦੇ ਮੱਦੇਨਜ਼ਰ ਬਦਲਵੇਂ ਅੱਠ ਨੰਬਰ ਜਾਰੀ ਕੀਤੇ ਗਏ ਹਨ। ਚੰਡੀਗੜ੍ਹ ਪੁਲੀਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿਸਟਮ ਨੂੰ ਅਪਗਰੇਡ ਕਰਨ ਲਈ ਅਤੇ ਕੁਝ ਕਮੀਆਂ ਨੂੰ ਦੂਰ ਕਰਨ ਲਈ ਐਮਰਜੈਂਸੀ ਡਾਇਲ ਨੰਬਰ-112 ਨੂੰ ਇੱਕ ਘੰਟੇ ਲਈ ਬੰਦ ਕੀਤਾ ਜਾ ਰਿਹਾ ਹੈ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ 0172-2749194, 0172-2744100, 0172-2760851, 0172-4040100, 0172-2760800, 0172-2741900 ਅਤੇ 82830-73100 ’ਤੇ ਸੰਪਰਕ ਕਰ ਸਕਦੇ ਹਨ। ਪੁਲੀਸ ਦਾ ਕਹਿਣਾ ਹੈ ਕਿ ਚੰਡੀਗੜ੍ਹ ਦੇ ਲੋਕ ਕਿਸੇ ਵੀ ਸੜਕ ਹਾਦਸੇ, ਝਗੜੇ, ਚੋਰੀ ਜਾਂ ਅੱਗ ਲੱਗਣ ਸਣੇ ਹੋਰ ਕਿਸੇ ਵੀ ਐਮਰਜੈਂਸੀ ਸਥਿਤੀ ਬਾਰੇ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰ ਸਕਦੇ ਹਨ।
Advertisement
Advertisement