ਕੂੜਾਵਾਲਾ ’ਚ ਅਥਲੈਟਿਕ ਮੀਟ ਕਰਵਾਈ
ਡੇਰਾਬੱਸੀ, 15 ਜੂਨ
ਇਥੋਂ ਦੇ ਨੇੜਲੇ ਪਿੰਡ ਕੂੜਾਵਾਲਾ ਵਿੱਚ ਅੱਜ ਇੱਕ ਅਥਲੈਟਿਕ ਕਰਵਾਈ ਗਈ, ਜਿਸ ਵਿੱਚ ਲਗਭਗ 65 ਬੱਚਿਆਂ ਨੇ ਹਿੱਸਾ ਲਿਆ।
ਇਸ ਦੌਰਾਨ 800 ਮੀਟਰ ਦੌੜ ਵਿੱਚ 11 ਸਾਲ ਤੱਕ ਦੀ ਉਮਰ ਵਰਗ ਦੇ ਬੱਚਿਆਂ ਦੀ ਮੁਕਾਬਲੇ ਵਿੱਚ ਰੂਹੀ ਬਰਵਾਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਤੁਸ਼ਾਰ ਨੇ ਦੂਜਾ ਅਤੇ ਗੁਰਕੀਰਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 15 ਸਾਲ ਤੱਕ ਦੇ ਬੱਚਿਆਂ ਦੀ 800 ਮੀਟਰ ਦੌੜ ਵਿੱਚ ਰਾਜਵੀਰ ਸਿੰਘ ਪਹਿਲੇ, ਭਾਸਕਰ ਦੂਜੇ ਅਤੇ ਪ੍ਰਿੰਸ ਤੀਜੇ ਸਥਾਨ ’ਤੇ ਰਹੇ।
17 ਸਾਲ ਦੀ ਉਮਰ ਵਰਗ ਦੇ ਬੱਚਿਆਂ ਲਈ ਕਰਵਾਈ ਗਈ 1600 ਮੀਟਰ ਦੌੜ ਵਿੱਚ ਇੰਦਰਜੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਨੀਤਿਸ਼ ਦੂਜੇ ਅਤੇ ਆਦੇਸ਼ ਸ਼ਰਮਾ ਤੀਜੇ ਸਥਾਨ ’ਤੇ ਰਹੇ। ਓਪਨ ਵਰਗ ਦੀ 1600 ਮੀਟਰ ਦੌੜ ਵਿੱਚ ਆਰਯਨ ਨੇ ਪਹਿਲਾ, ਦਲਜੀਤ ਨੇ ਦੂਜਾ ਅਤੇ ਪੰਕਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪਿੰਡ ਦੀ ਸਰਪੰਚ ਗੀਤਾ ਦੇਵੀ ਦੇ ਪਤੀ ਜਸਮੇਰ ਸਿੰਘ ਨੇ ਜੇਤੂਆਂ ਨੂੰ ਇਨਾਮ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਆ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਰਪੂਰ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਜਗਦੀਸ਼ ਸਿੰਘ, ਪੰਚ ਮੇਵਾ ਰਾਮ ਹਾਜ਼ਰ ਸਨ।