ਭਾਖੜਾ ਵਿੱਚ ਰੁੜੀ ਔਰਤ ਨੂੰ ਸਹਾਇਕ ਥਾਣੇਦਾਰਾਂ ਨੇ ਸੁਰੱਖਿਅਤ ਕੱਢਿਆ
ਇੱਥੇ ਅੱਜ ਭਾਖੜਾ ਨਹਿਰ ਵਿੱਚ ਡਿੱਗੀ ਇੱਕ ਔਰਤ ਨੂੰ ਪੁਲੀਸ ਚੌਕੀ ਘਨੌਲੀ ਦੇ ਦੋ ਸਹਾਇਕ ਥਾਣੇਦਾਰਾਂ ਨੇ ਨਹਿਰ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ। ਇਸ ਸਬੰਧੀ ਪੁਲੀਸ ਚੌਕੀ ਘਨੌਲੀ ਦੇ ਇੰਚਾਰਜ ਸੋਹਣ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤੜਕੇ ਪੌਣੇ ਤਿੰਨ...
Advertisement
ਇੱਥੇ ਅੱਜ ਭਾਖੜਾ ਨਹਿਰ ਵਿੱਚ ਡਿੱਗੀ ਇੱਕ ਔਰਤ ਨੂੰ ਪੁਲੀਸ ਚੌਕੀ ਘਨੌਲੀ ਦੇ ਦੋ ਸਹਾਇਕ ਥਾਣੇਦਾਰਾਂ ਨੇ ਨਹਿਰ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ। ਇਸ ਸਬੰਧੀ ਪੁਲੀਸ ਚੌਕੀ ਘਨੌਲੀ ਦੇ ਇੰਚਾਰਜ ਸੋਹਣ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤੜਕੇ ਪੌਣੇ ਤਿੰਨ ਵਜੇ ਦੇ ਕਰੀਬ ਪੁਲੀਸ ਕੰਟਰੋਲ ਰੂਮ ਤੋਂ ਇਤਲਾਹ ਮਿਲੀ ਕਿ ਘਨੌਲੀ ਨੇੜੇ ਭਾਖੜਾ ਨਹਿਰ ਵਿੱਚ ਕੋਈ ਔਰਤ ਡਿੱਗ ਗਈ ਹੈ। ਸੂਚਨਾ ਮਿਲਣ ਉਪਰੰਤ ਏਐਸਆਈ ਬਲਜਿੰਦਰ ਸਿੰਘ ਅਤੇ ਏਐਸਆਈ ਰਾਜ ਕੁਮਾਰ ਤੁਰੰਤ ਰੱਸਾ ਲੈ ਕੇ ਮੌਕੇ ’ਤੇ ਪੁੱਜੇ। ਉਦੋਂ ਤੱਕ ਔਰਤ ਪਾਣੀ ਵਿੱਚ ਰੁੜ੍ਹਦੀ ਹੋਈ ਮਲਕਪੁਰ ਨੇੜੇ ਪੁੱਜ ਚੁੱਕੀ ਸੀ। ਦੋਵੇਂ ਅਧਿਕਾਰੀਆਂ ਨੇ ਰੱਸੇ ਦੀ ਸਹਾਇਤਾ ਨਾਲ ਔਰਤ ਨੂੰ ਨਹਿਰ ਵਿੱਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਰੂਪਨਗਰ ਦਾਖਲ ਕਰਵਾ ਦਿੱਤਾ ਹੈ ਅਤੇ ਔਰਤ ਦੀ ਜਾਨ ਬਚ ਗਈ ਹੈ। ਚੌਕੀ ਇੰਚਾਰਜ ਸ਼ੇਰ ਸਿੰਘ ਨੇ ਦੱਸਿਆ ਕਿ ਬਚਾਈ ਗਈ ਔਰਤ ਦੀ ਸ਼ਨਾਖਤ ਕਲਾਵਤੀ ਵਜੋਂ ਹੋਈ ਹੈ ਜੋ ਤੜਕੇ ਸੈਰ ਕਰਨ ਲਈ ਆਪਣੇ ਘਰੋਂ ਨਿਕਲੀ ਸੀ ਤੇ ਪੈਰ ਫਿਸਲਣ ਕਰਨ ਅਚਾਨਕ ਨਹਿਰ ਵਿੱਚ ਡਿੱਗ ਗਈ।
Advertisement
Advertisement
