ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੀਬੀਐੱਮਬੀ ਬੈਰੀਅਰ ’ਤੇ ਤਾਇਨਾਤ ਏਐੱਸਆਈ ਦੀ ਗੋਲੀ ਲੱਗਣ ਕਰਕੇ ਮੌਤ

ਪੁਲੀਸ ਮੁਲਾਜ਼ਮ ਦੀ ਆਪਣੀ ਹੀ ਸਰਵਿਸ ਰਿਵਾਲਰ ਤੋਂ ਗ਼ਲਤੀ ਨਾਲ ਗੋਲੀ ਚੱਲਣ ਦਾ ਦਾਅਵਾ
Advertisement

ਨੰਗਲ ਵਿੱਚ ਬੀਬੀਐਮਬੀ ਦੇ ਬਾਰਮੁਲਾ ਬੈਰੀਅਰ ’ਤੇ ਤਾਇਨਾਤ ਪੰਜਾਬ ਪੁਲੀਸ ਦੇ ਏਐਸਆਈ ਅਮਰ ਚੰਦ ਦੀ ਆਪਣੇ ਹੀ ਸਰਵਿਸ ਰਿਵਾਲਵਰ ’ਚੋਂ ਗੋਲੀ ਲੱਗਣ ਕਾਰਨ ਮੌਤ ਹੋ ਗਈ।

ਸੂਤਰਾਂ ਨੇ ਦੱਸਿਆ ਕਿ ਅਮਰ ਚੰਦ ਕੱਲ੍ਹ ਰਾਤ ਪੰਜਾਬ-ਹਿਮਾਚਲ ਬੈਰੀਅਰ ’ਤੇ ਨੰਗਲ ਕਸਬੇ ਵਿੱਚ ਭਾਖੜਾ ਡੈਮ ਤੱਕ ਬੀਬੀਐਮਬੀ ਸੁਰੱਖਿਆ ਬੈਰੀਅਰ ’ਤੇ ਡਿਊਟੀ ਦੇ ਰਿਹਾ ਸੀ। ਬੈਰੀਅਰ ’ਤੇ ਤਾਇਨਾਤ ਹੋਰ ਪੁਲੀਸ ਮੁਲਾਜ਼ਮਾਂ ਨੇ ਉਸ ਦੇ ਕਮਰੇ ’ਚੋਂ ਗੋਲੀ ਚੱਲਣ ਦੀ ਆਵਾਜ਼ ਸੁਣੀ। ਉਹ ਭੱਜ ਕੇ ਅੰਦਰ ਗਏ ਤਾਂ ਉਨ੍ਹਾਂ ਨੇ ਏਐਸਆਈ ਨੂੰ ਖੂਨ ਨਾਲ ਲਥਪਥ ਫਰਸ਼ ’ਤੇ ਪਿਆ ਦੇਖਿਆ।

Advertisement

ਅਮਰ ਚੰਦ ਨੂੰ ਨੰਗਲ ਦੇ ਬੀਬੀਐਮਬੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲੀਸ ਸੂਤਰਾਂ ਨੇ ਦਾਅਵਾ ਕੀਤਾ ਕਿ ਏਐਸਆਈ ਦੀ ਮੌਤ ਉਸ ਦੀ ਸਰਵਿਸ ਰਿਵਾਲਵਰ ਵਿੱਚੋਂ ਅਚਾਨਕ ਗੋਲੀ ਲੱਗਣ ਕਾਰਨ ਹੋਈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਕੇਸ ਦਰਜ ਕੀਤਾ ਜਾਵੇਗਾ।

Advertisement
Tags :
#AccidentalShooting#AmarChand#BBMBSecurity#ServiceRevolverASIBhakraDamNangalpoliceinvestigationpunjabnewsPunjabPolice
Show comments