ਗੋਲੀ ਚੱਲਣ ਨਾਲ ASI ਦੀ ਮੌਤ; ਰਾਈਫਲ ਡਿੱਗਣ ਨਾਲ ਚੱਲੀ ਗੋਲੀ
ਅੱਜ ਸਵੇਰੇ ਨੰਗਲ-ਭਾਖੜਾ ਮੁੱਖ ਸੜਕ ਤੇ ਪੈਂਦੀ ਬਰਮਲਾ ਸਥਿਤ ਪੰਜਾਬ ਪੁਲੀਸ ਦੀ ਚੈਕ ਪੋਸਟ ਤੇ ਤਾਇਨਾਤ ਇੱਕ ਏਐਸਆਈ ਦੀ ਅਚਾਨਕ ਗੋਲੀ ਚੱਲਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਏਐਸਆਈ ਦੀ ਪਛਾਣ ਅਮਰ ਚੰਦ (54) ਵਾਸੀ ਜਲਫਾ ਮਾਤਾ ਰੋਡ...
Advertisement
ਅੱਜ ਸਵੇਰੇ ਨੰਗਲ-ਭਾਖੜਾ ਮੁੱਖ ਸੜਕ ਤੇ ਪੈਂਦੀ ਬਰਮਲਾ ਸਥਿਤ ਪੰਜਾਬ ਪੁਲੀਸ ਦੀ ਚੈਕ ਪੋਸਟ ਤੇ ਤਾਇਨਾਤ ਇੱਕ ਏਐਸਆਈ ਦੀ ਅਚਾਨਕ ਗੋਲੀ ਚੱਲਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਏਐਸਆਈ ਦੀ ਪਛਾਣ ਅਮਰ ਚੰਦ (54) ਵਾਸੀ ਜਲਫਾ ਮਾਤਾ ਰੋਡ ਨੰਗਲ ਵੱਜੋੰ ਹੋਈ ਹੈ ਜੋ ਆਪਣੇ ਪਿਛੇ ਪਤਨੀ ਤੋੰ ਇਲਾਵਾ ਦੋ ਲੜਕੇ ਛੱਡ ਗਿਆ ਹੈ।
ਜਾਣਕਾਰੀ ਦਿੰਦਿਆਂ ਡੀਐਸਪੀ ਨੰਗਲ ਹਰਕੀਰਤ ਸਿੰਘ ਨੇ ਦੱਸਿਆ ਕਿ ਪੰਜਾਬ ਪੁਲੀਸ ਦੀ ਪਿੰਡ ਬਰਮਲਾ ਚੈਕ ਪੋਸਟ ’ਤੇ ਰਾਤ 2 ਤੋੰ ਸਵੇਰੇ 6 ਵੱਜੇ ਤੱਕ ਡਿਊਟੀ ਦੇ ਰਹੇ ਏਐਸਆਈ ਅਮਰ ਚੰਦ ਜਦੋਂ ਡਿਊਟੀ ਖ਼ਤਮ ਕਰਕੇ ਘਰ ਨੂੰ ਜਾਣ ਲਗਾ ਤਾਂ ਉਸ ਦੀ ਰਾਈਫਲ ਅਚਾਨਕ ਜਮੀਨ ’ਤੇ ਡਿਗਣ ਕਾਰਣ ਗੋਲੀ ਚੱਲ ਗਈ ਜੋ ਏਐਸਆਈ ਅਮਰ ਚੰਦ ਦੇ ਸਿਰ ਵਿੱਚ ਲੱਗੀ ਜਿਸ ਨੂੰ ਜ਼ਖ਼ਮੀ ਹਾਲਤ ਵਿੱਚ ਬੀਬੀਐਮਬੀ ਹਸਪਤਾਲ ਨੰਗਲ ਲਿਆਉਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
Advertisement
ਸਥਾਨਕ ਪੁਲੀਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਕੇ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਹੈ।
Advertisement
