ਬੋਹੋਸ਼ ਕਰ ਕੇ ਗਹਿਣੇ ਤੇ ਨਕਦੀ ਚੋਰੀ ਕਰਨ ਵਾਲਾ ਗ੍ਰਿਫ਼ਤਾਰ
ਪੱਤਰ ਪ੍ਰੇਰਕ ਸ੍ਰੀ ਫ਼ਤਹਿਗੜ੍ਹ ਸਾਹਿਬ, 2 ਜੁਲਾਈ ਇੱਕ ਔਰਤ ਨੂੰ ਬੇਹੋਸ਼ ਕਰ ਕੇ ਗਹਿਣੇ, ਨਕਦੀ ਤੇ ਆਈਫੋਨ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ| ਕੰਵਲਜੀਤ ਕੌਰ ਵਾਸੀ ਸਹਾਰਨਪੁਰ (ਯੂਪੀ) ਨੇ ਦੱਸਿਆ ਕਿ...
Advertisement
ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 2 ਜੁਲਾਈ
Advertisement
ਇੱਕ ਔਰਤ ਨੂੰ ਬੇਹੋਸ਼ ਕਰ ਕੇ ਗਹਿਣੇ, ਨਕਦੀ ਤੇ ਆਈਫੋਨ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ|
ਕੰਵਲਜੀਤ ਕੌਰ ਵਾਸੀ ਸਹਾਰਨਪੁਰ (ਯੂਪੀ) ਨੇ ਦੱਸਿਆ ਕਿ ਉਹ ਰਿਸ਼ਤੇ ਕਰਵਾਉਣ ਦਾ ਕੰਮ ਕਰਦੀ ਹੈ। 25 ਜੂਨ ਨੂੰ ਉਹ ਆਪਣੇ ਲੜਕੇ ਅਮਨਜੋਤ ਅਤੇ ਰਿਸ਼ਤੇਦਾਰ ਪਰਮਜੀਤ ਸਿੰਘ ਨੂੰ ਨਾਲ ਲੈ ਕੇ ਫੋਨ ’ਤੇ ਹੋਈ ਗੱਲ ਮਗਰੋਂ ਇਕ ਵਿਅਕਤੀ ਨੂੰ ਮਿਲਣ ਲਈ ਇੱਥੇ ਪਹੁੰਚੀ ਸੀ। ਗੁਰਦੁਆਰੇ ਦੇ ਬਾਹਰ ਜੂਸ ਵਾਲੀ ਰੇਹੜੀ ’ਤੇ ਮਿਲੇ ਰਾਮ ਤੀਰਥ ਨਾਮ ਦੇ ਵਿਅਕਤੀ ਨੇ ਉਸ ਨੂੰ ਜੂਸ ਪਿਲਾ ਕੇ ਬੇਹੋਸ਼ ਕਰਨ ਮਗਰੋਂ ਉਸ ਦੇ ਗਹਿਣੇ, 15 ਹਜ਼ਾਰ ਰੁਪਏ ਅਤੇ ਐਪਲ ਦਾ ਆਈਫੋਨ ਚੋਰੀ ਕਰ ਲਏ ਸਨ ਤੇ ਉਸ ਨੂੰ ਇਕ ਪਿੰਡ ਕੋਲ ਸੁੱਟ ਕੇ ਫਰਾਰ ਹੋ ਗਿਆ ਸੀ।
Advertisement