ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਰਿਆ ਸਤਲੁਜ ਵਿੱਚ ਪਾੜ ਪੈਣ ਤੋਂ ਰੋਕਣ ਲਈ ਫੌਜ ਨੇ ਮੋਰਚਾ ਸੰਭਾਲਿਆ

ਨਜ਼ਦੀਕੀ ਕਸਬਾ ਬੇਲਾ ਨੇੜਿਓ ਲੰਘਦੇ ਦਰਿਆ ਸਤਲੁਜ ਵਿੱਚ ਪਿੰਡ ਦਾਊਦਪੁਰ ਦੇ ਸਾਹਮਣੇ ਪਾੜ ਪੈਣ ਤੋਂ ਰੋਕਣ ਲਈ ਬੀਤੀ ਦੇਰ ਰਾਤ ਤੋਂ ਫੌਜ ਦੇ ਜਵਾਨਾਂ ਵੱਲੋਂ ਮੋਰਚਾ ਸੰਭਾਲ ਲਿਆ ਗਿਆ। ਇਸ ਪਾੜ ਨੂੰ ਠੀਕ ਕਰਨ ਲਈ ਇਲਾਕੇ ਦੇ ਸੈਂਕੜੇ ਨੌਜਵਾਨਾਂ, ਬਜ਼ੁਰਗਾਂ...
ਦਰਿਆ ਸਤਲੁਜ ਵਿੱਚ ਬਚਾਅ ਕਾਰਜ ਕਰਦੇ ਫੌਜ ਦੇ ਜਵਾਨ । ਫੋਟੋ : ਬੱਬੀ
Advertisement

ਨਜ਼ਦੀਕੀ ਕਸਬਾ ਬੇਲਾ ਨੇੜਿਓ ਲੰਘਦੇ ਦਰਿਆ ਸਤਲੁਜ ਵਿੱਚ ਪਿੰਡ ਦਾਊਦਪੁਰ ਦੇ ਸਾਹਮਣੇ ਪਾੜ ਪੈਣ ਤੋਂ ਰੋਕਣ ਲਈ ਬੀਤੀ ਦੇਰ ਰਾਤ ਤੋਂ ਫੌਜ ਦੇ ਜਵਾਨਾਂ ਵੱਲੋਂ ਮੋਰਚਾ ਸੰਭਾਲ ਲਿਆ ਗਿਆ।

ਇਸ ਪਾੜ ਨੂੰ ਠੀਕ ਕਰਨ ਲਈ ਇਲਾਕੇ ਦੇ ਸੈਂਕੜੇ ਨੌਜਵਾਨਾਂ, ਬਜ਼ੁਰਗਾਂ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਵੱਲੋ ਦਰਖ਼ਤਾਂ ਅਤੇ ਮਿੱਟੀ ਦੇ ਥੈਲਿਆਂ ਨਾਲ ਮਜਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਦਰਿਆ ਦਾ ਬੰਨ੍ਹ ਟੁੱਟ ਕੇ ਇਲਾਕੇ ਦਾ ਜਾਨੀ ਮਾਲੀ ਅਤੇ ਪਸ਼ੂ ਧੰਨ ਦਾ ਨੁਕਸਾਨ ਨਾ ਕਰ ਸਕੇ। ਇਸ ਕਾਰਜ ਲਈ ਸੈਕੜਿਆਂ ਦੀ ਤਾਦਾਦ ਵਿੱਚ ਨੌਜਵਾਨ ਤੇ ਬਜ਼ੁਰਗ ਸਵੇਰ ਢਾਈ ਵਜੇ ਤੋਂ ਹੀ ਡਟੇ ਹੋਏ ਹਨ ।

Advertisement

ਜਿਨ੍ਹਾਂ ਨੇ ਫੌਜ ਦੇ ਜਵਾਨ ਅਤੇ ਸਥਾਨਕ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਦਰਿਆ ਦੇ ਪਾਣੀ ਨੂੰ ਲਗਾਤਾਰ ਬੰਨ੍ਹ ਵੱਲ ਵੱਧਣ ਤੋਂ ਠੱਲ ਪਾ ਦਿੱਤੀ ਹੈ, ਜਿਸ ਕਾਰਨ ਸਥਿਤੀ ਕੰਟਰੋਲ ਹੇਠ ਹੋ ਜਾਣ ਕਾਰਨ ਇਲਾਕਾ ਵਾਸੀਆਂ ਵਿੱਚ ਪਿਛਲੇ ਦਿਨਾਂ ਤੋਂ ਪਾਇਆ ਜਾ ਰਿਹਾ ਡਰ ਤੇ ਸਹਿਮ ਕਾਫ਼ੀ ਹੱਦ ਤੱਕ ਦੂਰ ਹੋ ਗਿਆ ਹੈ ਪਰ ਇਨ੍ਹਾਂ ਬਚਾਅ ਕਾਰਜਾਂ ਵਿੱਚ ਰੁੱਝੇ ਲੋਕਾਂ ਵੱਲੋਂ ਪੰਜਾਬ ਸਰਕਾਰ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੋਈ ਖਾਸ ਸਹਿਯੋਗ ਨਾ ਮਿਲਣ ਦੇ ਵੀ ਦੋਸ਼ ਲਗਾਏ ਗਏ ਹਨ।

 

Advertisement
Show comments