ਬਰਸਾਤੀ ਪਾਣੀ ਦੇ ਨਿਕਾਸ ਲਈ ਐਸਟੀਮੇਟ ਲਈ ਪ੍ਰਵਾਨਗੀ ਮੰਗੀ
ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਥਾਨਕ ਸਰਕਾਰ ਵਿਭਾਗ ਤੋਂ ਮੰਗ ਕੀਤੀ ਹੈ ਕਿ ਫੇਜ਼ 3ਬੀ2, ਫੇਜ਼ 7 ਅਤੇ ਸੈਕਟਰ 70-71 ਵਿੱਚੋਂ ਬਰਸਾਤੀ ਪਾਣੀ ਦੇ ਨਿਕਾਸ ਲਈ ਨਗਰ ਨਿਗਮ ਵੱਲੋਂ ਮਟੌਰ ਤੋਂ ਐਨ ਚੌਕ ਤੱਕ 100 ਫੁੱਟੀ...
Advertisement
ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਥਾਨਕ ਸਰਕਾਰ ਵਿਭਾਗ ਤੋਂ ਮੰਗ ਕੀਤੀ ਹੈ ਕਿ ਫੇਜ਼ 3ਬੀ2, ਫੇਜ਼ 7 ਅਤੇ ਸੈਕਟਰ 70-71 ਵਿੱਚੋਂ ਬਰਸਾਤੀ ਪਾਣੀ ਦੇ ਨਿਕਾਸ ਲਈ ਨਗਰ ਨਿਗਮ ਵੱਲੋਂ ਮਟੌਰ ਤੋਂ ਐਨ ਚੌਕ ਤੱਕ 100 ਫੁੱਟੀ ਸੜਕ ਤੇ ਸਟਾਰਮ ਵਾਟਰ ਪ੍ਰਣਾਲੀ ਵਿਛਾਉਣ ਲਈ ਤਿਆਰ ਕੀਤੇ ਗਏ ਲਗਪਗ 7 ਕਰੋੜ ਰੁਪਏ ਦੇ ਐਸਟੀਮੇਟ ਨੂੰ ਤੁਰੰਤ ਪ੍ਰਵਾਨਗੀ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਸਥਾਨਕ ਸਰਕਾਰ ਵਿਭਾਗ ਵਲੋਂ ਇਸ ਐਸਟੀਮੇਟ ਨੂੰ ਤਕਨੀਕੀ ਪ੍ਰਵਾਨਗੀ ਨਾ ਦਿੱਤੇ ਜਾਣ ਕਾਰਨ ਇਹ ਮਾਮਲਾ ਵਿਚਾਲੇ ਅਟਕਿਆ ਪਿਆ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਤਖ਼ਮੀਨੇ ਦੀਆਂ ਲਾਜ਼ਮੀ ਸੋਧਾਂ-ਜਿਵੇਂ ਚੰਡੀਗੜ੍ਹ ਤੋਂ ਆ ਰਹੇ 15 ਏਕੜ ਦੇ ਸਰਫ਼ੇਸ ਰਨ-ਆਫ਼ ਦਾ ਮੁੜ ਤੋਂ ਸਰਵੇ, ਸਟਾਰਮ ਲਾਈਨ ਦੀ ਰੇਨਫਾਲ ਇੰਟੈਂਸਟੀ, ਰੋਡ ਗਲੀਆਂ ਦੀ ਕੁਨੈਕਟੀਵਿਟੀ, ਡਿਜ਼ਾਈਨ ਸਟੇਟਮੈਂਟ ਆਦਿ-ਬਹੁਤ ਸਪਸ਼ਟ ਤੌਰ ਤੇ ਮੁੱਖ ਦਫ਼ਤਰ ਨੂੰ ਭੇਜ ਦਿੱਤੇ ਗਏ ਹਨ। ਇਸ ਦੇ ਬਾਵਜੂਦ ਮੁੱਖ ਇੰਜੀਨੀਅਰ ਕਮੇਟੀ ਵੱਲੋਂ ਹਰ ਵਾਰ ਫਾਇਲ ਤੇ ਨਵੇਂ ਇਤਰਾਜ਼ ਲਗਾ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ, ਜਿਸ ਕਾਰਨ ਪ੍ਰੋਜੈਕਟ ਪੰਜ ਮਹੀਨਿਆਂ ਤੋਂ ਰੁਕਿਆ ਪਿਆ ਹੈ।
Advertisement
Advertisement
