ਤਿਰੰਗੇ ਨਾ ਸੁੱਟਣ ਦੀ ਅਪੀਲ
ਆਜ਼ਾਦੀ ਦਿਹਾੜੇ ਦੀ ਆਮਦ ’ਤੇ ਦੇਸ਼ ਭਰ ਦੇ ਲੋਕਾਂ ਵਿੱਚ ਤਿਰੰਗਾ ਝੰਡਾ ਖਰੀਦਣ ਅਤੇ ਆਪਣੇ ਘਰਾਂ ’ਤੇ ਲਗਾਉਣ ਦੀ ਹੋੜ ਲੱਗੀ ਹੋਈ ਹੈ। ਇਸ ਦੌਰਾਨ ਵਧੇਰੇ ਵਾਰ ਤਿਰੰਗੇ ਝੰਡੇ ਦਾ ਅਪਮਾਨ ਹੁੰਦਾ ਹੈ। ਇਸੇ ਲਈ ਯੂਟੀਪ੍ਰਸ਼ਾਸਨ ਨੇ ਕੇਂਦਰੀ ਗ੍ਰਹਿ ਮੰਤਰਾਲੇ...
Advertisement
ਆਜ਼ਾਦੀ ਦਿਹਾੜੇ ਦੀ ਆਮਦ ’ਤੇ ਦੇਸ਼ ਭਰ ਦੇ ਲੋਕਾਂ ਵਿੱਚ ਤਿਰੰਗਾ ਝੰਡਾ ਖਰੀਦਣ ਅਤੇ ਆਪਣੇ ਘਰਾਂ ’ਤੇ ਲਗਾਉਣ ਦੀ ਹੋੜ ਲੱਗੀ ਹੋਈ ਹੈ। ਇਸ ਦੌਰਾਨ ਵਧੇਰੇ ਵਾਰ ਤਿਰੰਗੇ ਝੰਡੇ ਦਾ ਅਪਮਾਨ ਹੁੰਦਾ ਹੈ। ਇਸੇ ਲਈ ਯੂਟੀਪ੍ਰਸ਼ਾਸਨ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ ’ਤੇ ਲੋਕਾਂ ਨੂੰ ਤਿਰੰਗਾ ਝੰਡਾ ਸੜਕਾਂ ’ਤੇ ਨਾ ਸੁੱਟਣ ਦੀ ਅਪੀਲ ਕੀਤੀ ਹੈ। ਇਸ ਲਈ ਯੂਟੀ ਪ੍ਰਸ਼ਾਸਨ ਨੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਨਿਯਮ ਅਨੁਸਾਰ ਕੌਮੀ, ਸੰਸਕ੍ਰਿਤਿਕ ਤੇ ਖੇਡ ਸਮਾਗਮਾਂ ਵਿੱਚ ਸਿਰਫ਼ ਕਾਗਜ ਦੇ ਬਣੇ ਝੰਡੇ ਦੀ ਵਰਤੋਂ ਕੀਤੀ ਜਾਵੇ, ਪਰ ਕਾਗਜ਼ ਦੇ ਝੰਡੇ ਦੀ ਵਰਤੋਂ ਤੋਂ ਬਾਅਦ ਉਸ ਨੂੰ ਜ਼ਮੀਨ ’ਤੇ ਨਾ ਸੱਟਿਆ ਜਾਵੇ। ਬਲਕਿ ਤਿਰੰਗਾ ਝੰਡੇ ਨੂੰ ਸਨਮਾਨ ਸਾਹਿਤ ਸਾਂਭਿਆ ਜਾਵੇ।
Advertisement
Advertisement