ਪੋਲੀਓ ਰੋਕੂ ਦਵਾਈ ਦੀਆਂ ਬੂੁੰਦਾਂ ਪਿਆਈਆਂ
ਯੂਟੀ ਚੰਡੀਗੜ੍ਹ ਦੇ ਸਿਹਤ ਵਿਭਾਗ ਵੱਲੋਂ ਵਿਸ਼ਵ ਪੋਲੀਓ ਦਿਵਸ ਮਨਾਇਆ ਗਿਆ ਜਿਸ ਤਹਿਤ ਜੀ.ਐੱਮ.ਐੱਸ.ਐੱਚ. ਸੈਕਟਰ 16 ਚੰਡੀਗੜ੍ਹ ਵਿੱਚ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਸਮਾਗਮ ਦਾ ਉਦਘਾਟਨ ਡਾਇਰੈਕਟਰ ਸਿਹਤ ਸੇਵਾਵਾਂ ਡਾ. ਸੁਮਨ ਸਿੰਘ ਨੇ ਕੀਤਾ ਜਿਸ ਵਿੱਚ ਵਿਸ਼ਵ ਸਿਹਤ...
Advertisement
ਯੂਟੀ ਚੰਡੀਗੜ੍ਹ ਦੇ ਸਿਹਤ ਵਿਭਾਗ ਵੱਲੋਂ ਵਿਸ਼ਵ ਪੋਲੀਓ ਦਿਵਸ ਮਨਾਇਆ ਗਿਆ ਜਿਸ ਤਹਿਤ ਜੀ.ਐੱਮ.ਐੱਸ.ਐੱਚ. ਸੈਕਟਰ 16 ਚੰਡੀਗੜ੍ਹ ਵਿੱਚ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਸਮਾਗਮ ਦਾ ਉਦਘਾਟਨ ਡਾਇਰੈਕਟਰ ਸਿਹਤ ਸੇਵਾਵਾਂ ਡਾ. ਸੁਮਨ ਸਿੰਘ ਨੇ ਕੀਤਾ ਜਿਸ ਵਿੱਚ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਤੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐੱਨਡੀਪੀ) ਦੇ ਪ੍ਰਤੀਨਿਧੀਆਂ ਦੇ ਨਾਲ ਮੈਡੀਕਲ ਸੁਪਰਡੈਂਟ, ਡਿਪਟੀ ਮੈਡੀਕਲ ਸੁਪਰਡੈਂਟ ਸਣੇ ਹੋਰ ਪ੍ਰੋਗਰਾਮ ਅਫ਼ਸਰ ਵੀ ਸ਼ਾਮਲ ਹੋਏ। ਡੀ.ਆਈ.ਓ. ਡਾ. ਮਨਜੀਤ ਨੇ ਚੰਡੀਗੜ੍ਹ ਵਿੱਚ ਪੋਲੀਓ ਟੀਕਾਕਰਨ ਤੇ ਪੋਲੀਓ ਨਿਗਰਾਨੀ ਦੇ ਖੇਤਰ ਵਿੱਚ ਟੀਕਾਕਰਨ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ।
Advertisement
Advertisement
