476 ਕਿੱਲੋ ਡੋਡਾ ਚੂਰਾ ਪੋਸਤ ਮਾਮਲੇ ’ਚ ਇੱਕ ਹੋਰ ਮੁਲਜਮ ਕਾਬੂ
ਨਸ਼ੇ ਖ਼ਿਲਾਫ਼ ਚੱਲ ਰਹੇ ਆਪਰੇਸ਼ਨ ਹਾਟ ਸਪਾਟ ਡੋਮੀਨੇਸ਼ਨ ਦੇ ਤਹਿਤ ਅੰਬਾਲਾ ਪੁਲੀਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਥਾਣਾ ਨੱਗਲ ਵਿੱਚ ਦਰਜ 476 ਕਿਲੋਗ੍ਰਾਮ ਡੋਡਾ ਚੂਰਾ ਪੋਸਤ ਮਾਮਲੇ ’ਚ ਸੀਆਈਏ-1 ਨੇ ਇੱਕ ਹੋਰ ਮੁਲਜ਼ਮ ਸਤਨਾਮ ਸਿੰਘ ਵਾਸੀ ਸੋਨੀਆ ਕਾਲੋਨੀ, ਅੰਬਾਲਾ ਸ਼ਹਿਰ...
Advertisement
ਨਸ਼ੇ ਖ਼ਿਲਾਫ਼ ਚੱਲ ਰਹੇ ਆਪਰੇਸ਼ਨ ਹਾਟ ਸਪਾਟ ਡੋਮੀਨੇਸ਼ਨ ਦੇ ਤਹਿਤ ਅੰਬਾਲਾ ਪੁਲੀਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਥਾਣਾ ਨੱਗਲ ਵਿੱਚ ਦਰਜ 476 ਕਿਲੋਗ੍ਰਾਮ ਡੋਡਾ ਚੂਰਾ ਪੋਸਤ ਮਾਮਲੇ ’ਚ ਸੀਆਈਏ-1 ਨੇ ਇੱਕ ਹੋਰ ਮੁਲਜ਼ਮ ਸਤਨਾਮ ਸਿੰਘ ਵਾਸੀ ਸੋਨੀਆ ਕਾਲੋਨੀ, ਅੰਬਾਲਾ ਸ਼ਹਿਰ ਨੂੰ ਗ੍ਰਿਫ਼ਤਾਰ ਕਰਕੇ ਅਦਾਲਤੀ ਹੁਕਮਾਂ ਮੁਤਾਬਕ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ।
ਸੀਆਈਏ-1 ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਕੀਤੀ ਕਾਰਵਾਈ ਦੌਰਾਨ ਪਹਿਲਾਂ ਕਾਬੂ ਮੁਲਜ਼ਮ ਅਨਿਲ ਨੇ ਸਤਨਾਮ ਦੀ ਸਾਂਝ ਬਾਰੇ ਖੁਲਾਸਾ ਕੀਤਾ ਸੀ।
Advertisement
ਜ਼ਿਕਰਯੋਗ ਹੈ ਕਿ 23 ਜੂਨ 2025 ਨੂੰ ਨਸ਼ੇ ਦੀ ਵੱਡੀ ਖੇਪ ਲੈ ਕੇ ਆ ਰਹੇ ਬੰਦ ਬਾਡੀ ਕੰਟੇਨਰ ਐੱਚ.ਆਰ- 38 ਏਬੀ-3083 ਤੋਂ ਪੁਲੀਸ ਨੇ 476 ਕਿਲੋ ਡੋਡਾ ਚੂਰਾ ਪੋਸਤ ਬਰਾਮਦ ਕੀਤਾ ਸੀ ਪੁਲੀਸ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਸਤਨਾਮ ਤੋਂ ਸਪਲਾਈ ਚੇਨ ਅਤੇ ਹੋਰ ਸਾਥੀਆਂ ਬਾਰੇ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
Advertisement
